ਮੁੰਬਈ(ਬਿਊਰੋ)— ਹਾਲ ਹੀ 'ਚ ਆਲੀਆ ਭੱਟ ਆਪਣੀ ਕਰੀਬੀ ਦੋਸਤ ਦੀ ਰਿਸੈਪਸ਼ਨ ਪਾਰਟੀ 'ਚ ਕਾਫੀ ਸਾਧਾਰਨ ਲਿਬਾਸ 'ਚ ਪੁੱਜੇ ਸੀ, ਜਿਸ ਦੌਰਾਨ ਉਸ ਨੇ ਕਾਫੀ ਲਾਈਮਲਾਈਟ ਬਟੋਰੀ। ਇਸ ਦੌਰਾਨ ਆਲੀਆ ਭੱਟ ਨੇ ਹਰੇ ਤੇ ਪੀਲੇ ਰੰਗ ਦੀ ਡਰੈੱਸ ਪਹਿਨੀ ਸੀ। ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।
ਬੀਤੇ ਦਿਨੀਂ ਆਲੀਆ ਭੱਟ ਮੁੰਬਈ 'ਚ ਕਾਫੀ ਗਲੈਮਰ ਅੰਦਾਜ਼ 'ਚ ਦਿਖੀ। ਦੱਸਿਆ ਜਾ ਰਿਹਾ ਹੈ ਕਿ ਆਲੀਆ ਆਪਣੀ ਦੋਸਤੀ ਦੇ ਵਿਆਹ ਤੋਂ ਪਰਤ ਰਹੀ ਸੀ।
ਇਸ ਦੌਰਾਨ ਆਲੀਆ ਨੇ ਸਿਲਵਰ ਕਲਰ ਦੀ ਸ਼ਾਈਨਿੰਗ ਗਾਊਨ ਪਾਇਆ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਆਲੀਆ ਨੂੰ ਇਹ ਡਰੈੱਸ ਕਿੰਨੀ ਸੋਹਣੀ ਲੱਗ ਰਹੀ ਹੈ।
ਹਾਲ ਹੀ 'ਚ ਆਲੀਆ ਨੇ ਮੇਘਨਾ ਗੁਲਜਾਰ ਦੀ ਫਿਲਮ 'ਰਾਜੀ' ਦਾ ਕੰਮ ਖਤਮ ਕੀਤਾ ਹੈ। ਇੰਨੀ ਦਿਨੀਂ ਉਹ ਰਣਬੀਰ ਕਪੂਰ ਨਾਲ ਅਯਾਨ ਮੁਖਰਜੀ ਦੀ ਫਿਲਮ 'ਡ੍ਰੈਗਨ' ਦੇ ਸ਼ੂਟ ਕਰ ਰਹੀ ਹੈ।