FacebookTwitterg+Mail

B'day Spl : ਪਿਤਾ ਵਰਗੇ ਵਿਅਕਤੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਧੀ ਆਲੀਆ?

alia bhatt
15 March, 2018 11:53:20 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਚੁਲਬੁਲੀ ਅਦਾਕਾਰਾ ਆਲੀਆ ਭੱਟ ਅੱਜ ਆਪਣਾ 25ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 15 ਮਾਰਚ 1993 ਨੂੰ ਮੁੰਬਈ 'ਚ ਹੋਇਆ ਸੀ। 6 ਸਾਲ ਦੇ ਬਾਲੀਵੁੱਡ ਕਰੀਅਰ 'ਚ ਅੱਜ ਉਹ ਇਕ ਸਫਲ ਅਦਾਕਾਰਾ ਦੇ ਤੌਰ 'ਤੇ ਦੇਖੀ ਜਾਂਦੀ ਹੈ। ਆਪਣੀ ਮਿਹਨਤ ਦੇ ਬਲਬੂਤੇ ਆਲੀਆ ਇੰਡਸਟਰੀ ਦੀਆਂ ਮੌਜ਼ੂਦਾਂ ਅਦਾਕਾਰਾਂ ਨੂੰ ਕੜੀ ਟੱਕਰ ਦੇ ਰਹੀ ਹੈ।
Punjabi Bollywood Tadka

ਆਲੀਆ ਦੇ ਜਨਮਦਿਨ ਦੇ ਮੌਕੇ 'ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦੀਆਂ ਜ਼ਿੰਦਗੀ ਦੀਆਂ ਜੁੜੀਆਂ ਖਾਸ ਗੱਲਾਂ, ਜੋ ਬਹੁਤ ਘੱਟ ਲੋਕ ਜਾਣਦੇ ਹਨ। ਆਲੀਆ ਦੇ ਛੋਟਾ ਨਾਂ 'ਆਲੂ' ਹੈ। ਉਹ ਆਪਣੇ ਘਰ 'ਚ ਸਭ ਦੀ ਚਹੇਤੀ ਹੈ। ਉਸ ਦੇ ਪਿਤਾ ਮਹੇਸ਼ ਭੱਟ ਕਾਫੀ ਮਸ਼ਹੂਰ ਫਿਲਮਕਾਰ ਹਨ ਤੇ ਮਾਂ ਸੋਨੀ ਰਾਜਦਾਨ ਇਕ ਅਦਾਕਾਰਾ ਹੈ।
Punjabi Bollywood Tadka

ਆਲੀਆ ਨੇ ਬਤੌਰ ਚਾਈਲਡ ਆਰਟਿਸਟ ਸਾਲ 1999 'ਚ ਫਿਲਮ 'ਸੰਘਰਸ਼' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ 'ਚ ਉਸ ਨੇ ਪ੍ਰਿਟੀ ਜ਼ਿੰਟਾ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਸਾਲ 2012 'ਚ ਉਸ ਨੇ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।
Punjabi Bollywood Tadka

ਫਿਲਮ 'ਚ ਕਿਰਦਾਰ ਲਈ 500 ਲੜਕੀਆਂ ਨੇ ਆਡੀਸ਼ਨ ਦਿੱਤੇ ਸਨ, ਜਿਸ 'ਚੋਂ ਆਲੀਆ ਨੂੰ ਚੁਣਿਆ ਗਿਆ ਸੀ ਪਰ ਉਸ ਦੇ ਸਾਹਮਣੇ ਸ਼ਰਤ ਰੱਖੀ ਗਈ ਸੀ ਕਿ ਉਸ ਨੂੰ 3 ਮਹੀਨਿਆਂ 'ਚ 16 ਕਿਲੋ ਭਾਰ ਘੱਟ ਕਰਨਾ ਹੋਵੇਗਾ। ਆਲੀਆ ਨੇ ਅਨੁਪਮ ਖੇਰ ਦੇ ਚੇਟ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਪਿਤਾ ਮਹੇਸ਼ ਭੱਟ ਵਰਗੇ ਵਿਅਕਤੀ ਨਾਲ ਕਦੇ ਵਿਆਹ ਨਹੀਂ ਕਰਨਾ ਚਾਹੁੰਦੀ।
Punjabi Bollywood Tadka

ਕਿਹਾ ਜਾਂਦਾ ਹੈ ਕਿ ਆਲੀਆ ਭੱਟ ਨੂੰ ਹਵਾਈ ਯਾਤਰਾ ਤੋਂ ਕਾਫੀ ਡਰ ਲੱਗਦਾ ਹੈ। ਅਕਸਰ ਹੀ ਉਹ ਜ਼ਹਾਜੀ ਸਫਰ ਦੌਰਾਨ ਸਹਿਮ (ਡਰ) ਜਾਂਦੀ ਹੈ। ਆਲੀਆ ਆਪਣੇ ਪਿਤਾ ਮਹੇਸ਼ ਭੱਟ ਦੇ ਕਾਫੀ ਕਰੀਬ ਹੈ। ਆਲੀਆ ਭੱਟ ਇੰਡਸਟਰੀ 'ਚ ਸਭ ਦੀ ਪਸੰਦੀਦਾ ਅਦਾਕਾਰਾ ਹੈ। ਉਹ ਕਰੀਨਾ ਕਪੂਰ ਦੀ ਬਹੁਤ ਵੱਡੀ ਫੈਨ ਹੈ ਤੇ ਨਾਲ ਹੀ ਕੈਟਰੀਨਾ ਨਾਲ ਉਸ ਦੀ ਕਾਫੀ ਵਧੀਆ ਦੋਸਤੀ ਹੈ।
Punjabi Bollywood Tadka

ਦੋਵੇਂ ਜਿਮ 'ਚ ਕਈ ਵਾਰ ਇਕੱਠੀਆਂ ਨਜ਼ਰ ਆ ਚੁੱਕੀਆਂ ਹਨ। ਉਸ ਨੇ ਪ੍ਰੋਫੈਸ਼ਨ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਖਬਰ ਹੈ ਕਿ ਅਦਾਕਾਰਾ ਨੇ ਆਪਣੇ ਜਨਮਦਿਨ ਵਾਲੇ ਦਿਨ ਸ਼ੂਟਿੰਗ ਕਰੇਗੀ। ਫਿਲਮ ਰਾਤ ਨੂੰ ਰਣਬੀਰ ਕਪੂਰ ਤੇ ਅਯਾਨ ਮੁਖਰਜੀ ਨਾਲ ਜਨਮਦਿਨ ਸੈਲੀਬ੍ਰੇਟ ਕਰੇਗੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Alia BhattHappy Birthday Mahesh Bhatt Student of the YearHumpty Sharma Ki DulhaniaBadrinath Ki DulhaniaDear Zindagi

Edited By

Sunita

Sunita is News Editor at Jagbani.