FacebookTwitterg+Mail

'ਰਾਜ਼ੀ' ਦਾ ਪਹਿਲਾਂ ਗੀਤ 'ਏ ਵਤਨ' ਅਰਿਜੀਤ ਦੀ ਆਵਾਜ਼ 'ਚ ਰਿਲੀਜ਼, ਵੀਡੀਓ

alia bhatt
19 April, 2018 03:16:24 PM

ਮੁੰਬਈ(ਬਿਊਰੋ)— ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਰਾਜ਼ੀ' ਦਾ ਗੀਤ 'ਏ ਵਤਨ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਤੇ ਗੁਲਜ਼ਾਰ ਸਾਹਿਬ ਨੇ ਲਿਖਿਆ ਹੈ। ਇਹ ਤੁਹਾਨੂੰ ਦੇਸ਼ਭਗਤੀ ਦੇ ਰੰਗ 'ਚ ਰੰਗੇਗਾ। 'ਰਾਜ਼ੀ' ਅਜਿਹੀ ਭਾਰਤੀ ਜਾਸੂਸ ਲੜਕੀ ਦੀ ਕਹਾਣੀ ਹੈ, ਜਿਸ ਦਾ ਵਿਆਹ ਪਾਕਿਸਤਾਨ ਦੇ ਆਰਮੀ ਅਫਸਰ ਨਾਲ ਹੋ ਜਾਂਦਾ ਹੈ। ਫਿਲਮ ਦੀ ਕਹਾਣੀ 1971 ਭਾਰਤ-ਪਾਕਿਸਤਾਨ ਲੜਾਈ 'ਤੇ ਬੇਸਡ ਸੱਚੀ ਘਟਨਾ 'ਤੇ ਆਧਾਰਿਤ ਹੈ, ਜੋ 11 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਗੀਤ ਨੂੰ ਜਿਥੇ ਗੁਲਜ਼ਾਰ ਨੇ ਲਿਖਿਆ ਤੇ ਇਸ ਨੂੰ ਕੰਪੋਜ਼ ਸ਼ੰਕਰ-ਅਹਿਸਾਨ-ਲੋਏ ਦੀ ਜੋੜੀ ਨੇ ਕੀਤਾ ਹੈ।

ਫਿਲਮ 'ਚ ਆਲੀਆ ਭਾਰਤੀ ਜਾਸੂਸ ਦਾ ਰੋਲ ਕਰ ਰਹੀ ਹੈ, ਜਿਸ ਦਾ ਨਾਂ ਸਹਿਮਤ ਹੈ। ਆਲੀਆ ਦੇ ਨਾਲ ਫਿਲਮ 'ਚ ਲੀਡ ਰੋਲ ਵਿੱਕੀ ਕੌਸ਼ਲ ਦਾ ਹੈ ਤੇ ਨਾਲ ਹੀ ਆਲੀਆ ਦੀ ਮਾਂ ਦਾ ਕਿਰਦਾਰ ਉਸ ਦੀ ਰੀਅਲ ਮਾਂ ਸੋਨੀ ਰਾਜਦਾਨ ਨੇ ਕੀਤਾ ਹੈ। ਫਿਲਮ ਦਾ ਡਾਇਰੈਕਸ਼ਨ ਗੁਲਜ਼ਾਰ ਦੀ ਬੇਟੀ ਮੇਘਨਾ ਗੁਲਜਾਰ ਨੇ ਕੀਤਾ ਹੈ। ਮੇਘਨਾ ਇਸ ਤੋਂ ਪਹਿਲਾ 'ਤਲਵਾਰ' ਫਿਲਮ ਡਾਇਰੈਕਟ ਕਰ ਚੁੱਕੀ ਹੈ।

http://punjabi.bollywoodtadka.in/entertainment/news/raazi-860378


Tags: Ae WatanRaaziAlia BhattArijit SinghShankar Ehsaan LoyGulzar

Edited By

Sunita

Sunita is News Editor at Jagbani.