ਮੁੰਬਈ(ਬਿਊਰੋ)— ਅਦਾਕਾਰਾ ਆਲੀਆ ਭੱਟ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ ਫਿਲਮੀ ਪਰਦੇ 'ਤੇ ਸਾਕਾਰ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸੰਜੇ ਲੀਲਾ ਭੰਸਾਲੀ ਸਾਹਿਰ ਲੁਧਿਆਣਵੀ ਅਤੇ ਅੰਮ੍ਰਿਤਾ ਪ੍ਰੀਤਮ ਦੇ ਜੀਵਨ 'ਤੇ ਫਿਲਮ 'ਗੁਸਤਾਖੀਆਂ' ਬਣਾ ਰਹੇ ਹਨ। ਸਾਹਿਰ ਲੁਧਿਆਣਵੀ ਦੇ ਕਿਰਦਾਰ ਲਈ ਜਿਥੇ ਅਭਿਸ਼ੇਕ ਬੱਚਨ ਦੇ ਨਾਂ ਦੀ ਚਰਚਾ ਹੈ, ਉਥੇ ਹੀ ਫਿਲਮ ਵਿਚ ਅੰਮ੍ਰਿਤਾ ਦੇ ਕਿਰਦਾਰ ਲਈ ਆਲੀਆ ਭੱਟ ਨੂੰ ਕਾਸਟ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਭੰਸਾਲੀ ਫਿਲਮ ਵਿਚ ਅੰਮ੍ਰਿਤਾ ਦੇ ਕਿਰਦਾਰ ਲਈ ਆਲੀਆ ਨੂੰ ਲੈਣ ਦਾ ਮਨ ਬਣਾ ਰਹੇ ਹਨ। ਫਿਲਮ ਦੀ ਕਹਾਣੀ ਅੰਮ੍ਰਿਤਾ ਪ੍ਰੀਤਮ ਅਤੇ ਸਾਹਿਰ ਲੁਧਿਆਣਵੀ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਭੰਸਾਲੀ ਦਾ ਕਹਿਣਾ ਹੈ ਕਿ ਆਲੀਆ ਹੁਣ ਪਹਿਲਾਂ ਨਾਲੋਂ ਕਾਫੀ ਸਿਆਣੀ ਹੋ ਗਈ ਹੈ। ਇਸ ਉਮਰ ਵਿਚ ਅਜਿਹਾ ਕਾਨਫੀਡੈਂਸ ਉਸਦੇ ਆਉਣ ਵਾਲੇ ਸ਼ਾਨਦਾਰ ਕੈਰੀਅਰ ਦੀ ਨੀਂਹ ਰੱਖੇਗਾ। ਉਸ ਦੇ ਨਾਲ ਕੰਮ ਕਰਕੇ ਮੈਨੂੰ ਮਜ਼ਾ ਆਵੇਗਾ।