FacebookTwitterg+Mail

Pics : ਮਾਂ ਸੋਨੀ ਤੇ ਖਾਸ ਦੋਸਤ ਰਣਬੀਰ ਨਾਲ 'ਰਾਜ਼ੀ' ਦੀ ਸਕ੍ਰੀਨਿੰਗ 'ਤੇ ਪਹੁੰਚੀ ਆਲੀਆ

alia bhatt
07 May, 2018 01:23:08 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰਾਜ਼ੀ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਅਜਿਹੇ 'ਚ ਐਤਵਾਰ ਨੂੰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਜਿਸ 'ਚ ਆਲੀਆ, ਰਣਬੀਰ ਕਪੂਰ ਨਾਲ ਪਹੁੰਚੀ।

Punjabi Bollywood Tadka
ਇਹ ਫਿਲਮ 11 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਅਜਿਹਾ ਪਹਿਲੀ ਵਾਰ ਹੈ ਜਦੋਂ ਆਲੀਆ ਆਪਣੀ ਮਾਂ ਸੋਨੀ ਰਾਜ਼ਦਾਨ ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਵੇਗੀ। ਫਿਲਮ 'ਚ ਦੋਵੇਂ ਮਾਂ-ਬੇਟੀ ਦੀ ਭੂਮਿਕਾ 'ਚ ਹਨ। ਫਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਚ ਆਲੀਆ ਸੂਟ ਪਹਿਣੇ ਨਜ਼ਰ ਆਈ। ਸਿੰਪਲ ਲੁੱਕ 'ਚ ਆਲੀਆ ਕਾਫੀ ਪਿਆਰੀ ਲੱਗ ਰਹੀ ਸੀ।

Punjabi Bollywood Tadka
ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ, ਕਰਨ ਜੌਹਰ, ਮੇਗਨਾ ਗੁਲਜ਼ਾਰ, ਵਿੱਕੀ ਕੌਸ਼ਲ ਸਮੇਤ ਕਈ ਹੋਰ ਸਿਤਾਰੇ ਪਹੁੰਚੇ ਸਨ।

Punjabi Bollywood Tadka
ਇਸ ਦੌਰਾਨ ਸਭ ਤੋਂ ਦਿਲਚਸਪ ਚੀਜ਼ ਜੋ ਦੇਖਣ ਨੂੰ ਮਿਲੀ, ਉਹ ਆਲੀਆ-ਰਣਬੀਰ ਦੀ ਕੈਮਿਸਟਰੀ ਸੀ। ਇਸ ਤੋਂ ਬਾਅਦ ਦੋਵੇਂ ਉੱਥੋਂ ਇਕ ਹੀ ਗੱਡੀ 'ਚ ਬੈਠ ਕੇ ਰਵਾਨਾ ਹੋ ਗਏ। ਦਰਸਅਲ, ਦੋਵੇਂ ਇਨ੍ਹੀਂ ਦਿਨੀਂ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਤੇ ਕੰਮ ਕਰ ਰਹੇ ਹਨ। ਬੀਤੇ ਦਿਨੀਂ ਦੋਵੇਂ 'ਬ੍ਰਹਮਾਸਤਰ' ਦੀ ਟੀਮ ਨਾਲ ਇਕੱਠੇ ਰੈਸਟੋਰੈਂਟ 'ਚ ਡਿਨਰ ਕਰਨ ਪਹੁੰਚੇ ਸਨ।

Punjabi Bollywood Tadkaਮੇਗਨਾ ਗੁਲਜ਼ਾਰPunjabi Bollywood Tadkaਵਿੱਕੀ ਕੌਸ਼ਲPunjabi Bollywood Tadkaਸ਼ਵੇਤਾ ਨੰਦਾPunjabi Bollywood Tadkaਅੰਮ੍ਰਿਤਾ ਖਾਨਵਿਲਕਰPunjabi Bollywood Tadka


Tags: Alia Bhatt Soni Razdan Ranbir Kapoor Raazi Screening Bollywood Actress

Edited By

Kapil Kumar

Kapil Kumar is News Editor at Jagbani.