ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰਾਜ਼ੀ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਅਜਿਹੇ 'ਚ ਐਤਵਾਰ ਨੂੰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਜਿਸ 'ਚ ਆਲੀਆ, ਰਣਬੀਰ ਕਪੂਰ ਨਾਲ ਪਹੁੰਚੀ।
ਇਹ ਫਿਲਮ 11 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਅਜਿਹਾ ਪਹਿਲੀ ਵਾਰ ਹੈ ਜਦੋਂ ਆਲੀਆ ਆਪਣੀ ਮਾਂ ਸੋਨੀ ਰਾਜ਼ਦਾਨ ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਵੇਗੀ। ਫਿਲਮ 'ਚ ਦੋਵੇਂ ਮਾਂ-ਬੇਟੀ ਦੀ ਭੂਮਿਕਾ 'ਚ ਹਨ। ਫਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਚ ਆਲੀਆ ਸੂਟ ਪਹਿਣੇ ਨਜ਼ਰ ਆਈ। ਸਿੰਪਲ ਲੁੱਕ 'ਚ ਆਲੀਆ ਕਾਫੀ ਪਿਆਰੀ ਲੱਗ ਰਹੀ ਸੀ।
ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ, ਕਰਨ ਜੌਹਰ, ਮੇਗਨਾ ਗੁਲਜ਼ਾਰ, ਵਿੱਕੀ ਕੌਸ਼ਲ ਸਮੇਤ ਕਈ ਹੋਰ ਸਿਤਾਰੇ ਪਹੁੰਚੇ ਸਨ।
ਇਸ ਦੌਰਾਨ ਸਭ ਤੋਂ ਦਿਲਚਸਪ ਚੀਜ਼ ਜੋ ਦੇਖਣ ਨੂੰ ਮਿਲੀ, ਉਹ ਆਲੀਆ-ਰਣਬੀਰ ਦੀ ਕੈਮਿਸਟਰੀ ਸੀ। ਇਸ ਤੋਂ ਬਾਅਦ ਦੋਵੇਂ ਉੱਥੋਂ ਇਕ ਹੀ ਗੱਡੀ 'ਚ ਬੈਠ ਕੇ ਰਵਾਨਾ ਹੋ ਗਏ। ਦਰਸਅਲ, ਦੋਵੇਂ ਇਨ੍ਹੀਂ ਦਿਨੀਂ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਤੇ ਕੰਮ ਕਰ ਰਹੇ ਹਨ। ਬੀਤੇ ਦਿਨੀਂ ਦੋਵੇਂ 'ਬ੍ਰਹਮਾਸਤਰ' ਦੀ ਟੀਮ ਨਾਲ ਇਕੱਠੇ ਰੈਸਟੋਰੈਂਟ 'ਚ ਡਿਨਰ ਕਰਨ ਪਹੁੰਚੇ ਸਨ।
ਮੇਗਨਾ ਗੁਲਜ਼ਾਰਵਿੱਕੀ ਕੌਸ਼ਲਸ਼ਵੇਤਾ ਨੰਦਾਅੰਮ੍ਰਿਤਾ ਖਾਨਵਿਲਕਰ