FacebookTwitterg+Mail

Pics : 'ਰਾਜ਼ੀ' ਦੇਖਣ ਪਹੁੰਚੇ ਫੈਨਜ਼ ਨੂੰ ਆਲੀਆ ਨੇ ਦਿੱਤਾ ਸਰਪ੍ਰਾਈਜ਼

alia bhatt
13 May, 2018 02:53:35 PM

ਮੁੰਬਈ (ਬਿਊਰੋ)— ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਆਲੀਆ ਭੱਟ ਦੀ ਫਿਲਮ 'ਰਾਜ਼ੀ' ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ 'ਚ ਆਲੀਆ ਆਪਣੇ ਕੋ-ਸਟਾਰ ਵਿੱਕੀ ਕੌਸ਼ਲ ਨਾਲ ਫਿਲਮ ਦੇਖਣ ਸਿਨੇਮਾ ਹਾਲ ਪਹੁੰਚੀ।

Punjabi Bollywood Tadka
ਆਲੀਆ ਦੇ ਆਉਣ ਬਾਰੇ ਫੈਨਜ਼ ਨੂੰ ਖਬਰ ਨਹੀਂ ਸੀ। ਅਜਿਹੇ 'ਚ ਆਪਣੀ ਸਟਾਰ ਨੂੰ ਦੇਖ ਫੈਨਜ਼ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਲਈ ਬਿਹਤਰੀਨ ਫਿਲਮ ਦੇਖਣ ਦੇ ਨਾਲ ਆਲੀਆ ਨੂੰ ਮਿਲਣਾ ਇਕ ਸਰਪ੍ਰਾਈਜ਼ ਸੀ। ਆਲੀਆ ਦੀ ਇਸ ਫਿਲਮ ਨੇ 2 ਦਿਨਾਂ 'ਚ 18.83 ਕਰੋੜ ਦੀ ਕਮਾਈ ਕਰ ਲਈ ਹੈ।

Punjabi Bollywood Tadka
ਫਿਲਮ 'ਚ ਆਲੀਆ ਭੱਟ ਤੋਂ ਇਲਾਵਾ ਵਿੱਕੀ ਕੌਸ਼ਲ, ਰਜਿਤ ਕਪੂਰ, ਜੈਦੀਪ ਅਹਲਾਵਤ, ਅੰਮ੍ਰਿਤਾ ਖਾਨਵਿਲਕਰ ਅਤੇ ਸੋਨੀ ਰਾਜ਼ਦਾਨ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਸੋਨੀ ਰਾਜ਼ਦਾਨ ਅਸਲ ਜ਼ਿੰਦਗੀ 'ਚ ਆਲੀਆ ਭੱਟ ਦੀ ਮਾਂ ਹੈ ਅਤੇ ਉਹ ਫਿਲਮ 'ਚ ਵੀ ਆਲੀਆ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Alia Bhatt Raazi Vicky Kaushal Soni Razdan Jaideep Ahlawat Bollywood Actress

Edited By

Kapil Kumar

Kapil Kumar is News Editor at Jagbani.