FacebookTwitterg+Mail

ਆਲੀਆ ਭੱਟ ਦੀ ਸਫਲਤਾ ਤੋਂ ਖੁਸ਼ ਹੋਏ ਪਿਤਾ ਮਹੇਸ਼ ਭੱਟ

alia bhatt
15 May, 2018 11:43:48 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫਿਲਮ 'ਰਾਜ਼ੀ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਫਿਲਮ 'ਰਾਜ਼ੀ' 'ਚ ਆਲੀਆ ਦੇ ਅਭਿਨੈ ਦੇ ਤਾਰੀਫ ਨੂੰ ਦੇਖਦੇ ਹੋਏ ਮਹੇਸ਼ ਭੱਟ ਨੇ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, ''ਆਲੀਆ, ਮੇਰੀ ਬੇਟੀ ਉੱਚੀ ਤੋਂ ਉੱਚੀ ਉਡਾਨ ਭਰ ਰਹੀ ਹੈ। ਖੁਦ ਨੂੰ ਬਿਹਤਰ ਬਣਾਉਣ ਲਈ ਆਦੀ ਹੋ ਜਾਓ...ਪਿਆਰ''। ਮਹੇਸ਼ ਭੱਟ ਅਤੇ ਸੋਨੀ ਰਾਜ਼ਦਾਨ ਦੀ ਬੇਟੀ ਆਲੀਆ 'ਰਾਜ਼ੀ' 'ਚ ਇਕ ਕਸ਼ਮੀਰੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਆਪਣੇ ਦੇਸ਼ ਦੀ ਸੁਰੱਖਿਆ ਲਈ ਜਾਸੂਸੀ ਕਰਨ ਦੇ ਮਕਸਦ ਲਈ ਇਕ ਪਾਕਿਸਤਾਨੀ ਸੈਨਾ ਅਧਿਕਾਰੀ ਨਾਲ ਵਿਆਹ ਕਰਵਾ ਲੈਂਦੀ ਹੈ।

ਦੱਸਣਯੋਗ ਹੈ ਕਿ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਰਾਜ਼ੀ' ਲੇਖਕ ਹਰਿੰਦਰ ਸਿੱਕਾ ਦੇ ਮਸ਼ਹੂਰ ਨਾਵਲ 'ਕਾਲਿੰਗ ਸਹਿਮਤ' 'ਤੇ ਆਧਾਰਿਤ ਹੈ। ਉੱਥੇ ਹੀ ਫਿਲਮ 'ਚ ਪਾਕਿਸਤਾਨੀ ਸੈਨਾ ਦੇ ਅਧਿਕਾਰੀ ਦੀ ਭੂਮਿਕਾ ਵਿੱਕੀ ਕੌਸ਼ਲ ਨਿਭਾਅ ਰਹੇ ਹਨ। ਇਸ ਫਿਲਮ ਨੇ ਵੀਕੈਂਡ 'ਚ ਕਰੀਬ 32.94 ਕਰੋੜ ਦੀ ਕਮਾਈ ਕੀਤੀ ਹੈ।


Tags: Alia Bhatt Raazi Mahesh Bhatt Soni Razdan Twittter Bollywood Actress

Edited By

Kapil Kumar

Kapil Kumar is News Editor at Jagbani.