ਮੁੰਬਈ (ਬਿਊਰੋ)— ਪਿਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਰਾਜ਼ੀ' ਬਾਕਸ ਆਫਿਸ 'ਤੇ ਜ਼ਬਰਦਸਤ ਧਮਾਲਾਂ ਪਾ ਰਹੀ ਹੈ। 11 ਮਈ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਬਾਕਸ ਆਫਿਸ 'ਤੇ ਸਿਰਫ 4 ਦਿਨਾਂ 'ਚ ਹੀ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਦੀ ਫਿਲਮ '102 ਨਾਟ ਆਊਟ' ਨੂੰ ਪਿੱਛੇ ਛੱਡ ਦਿੱਤਾ ਹੈ।
'ਰਾਜ਼ੀ' ਨੇ ਬਾਕਸ ਆਫਿਸ 'ਤੇ ਪਹਿਲੇ ਦਿਨ 7.53 ਕਰੋੜ, ਦੂਜੇ 11.30 ਕਰੋੜ, ਤੀਜੇ ਦਿਨ 14.11 ਕਰੋੜ ਅਤੇ ਚੋਥੇ ਦਿਨ 6.30 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 4 ਦਿਨਾਂ 'ਚ 39.24 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਉੱਥੇ ਹੀ '102 ਨਾਟ ਆਊਟ' ਨੇ ਹੁਣ ਤੱਕ 38.25 ਕਰੋੜ ਦੀ ਕਮਾਈ ਕਰ ਲਈ ਹੈ।
ਦੱਸਣਯੋਗ ਹੈ ਕਿ 'ਰਾਜ਼ੀ' ਅਤੇ '102 ਨਾਟ ਆਊਟ' ਦੋਵੇਂ ਫਿਲਮਾਂ ਦੀ ਕਹਾਣੀ ਇਕ ਦੂਜੇ ਤੋਂ ਵੱਖ ਹੈ। 'ਰਾਜ਼ੀ' ਮਸ਼ਹੂਰ ਲੇਖਕ ਹਰਿੰਦਰ ਸਿੱਕਾ ਦੇ ਨਾਵਲ 'ਸਹਿਮਤ ਕਾਲਿੰਗ' 'ਤੇ ਆਧਾਰਿਤ ਹੈ। ਉੱਥੇ ਹੀ '102 ਨਾਟ ਆਊਟ' 'ਚ ਪਿਤਾ-ਬੇਟੇ ਦੇ ਖੂਬਸੂਰਤ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਦੋਵੇਂ ਫਿਲਮਾਂ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹਿਣਗੀਆਂ।