FacebookTwitterg+Mail

ਵਿਆਹ ਤੋਂ ਪਹਿਲਾਂ ਹੀ ਬੱਚਿਆਂ ਦੇ ਨਾਮ ਸੋਚਣ 'ਚ ਰੁੱਝੀ ਆਲੀਆ ਭੱਟ

alia bhatt
21 May, 2018 01:48:43 PM

ਮੁੰਬਈ (ਬਿਊਰੋ)— 'ਰਾਜ਼ੀ' ਦੀ ਸਫਲਤਾ ਦਾ ਜਸ਼ਨ ਮਨਾਉਣ ਦੇ ਨਾਲ ਆਲੀਆ ਭੱਟ ਇਨੀਂ ਦਿਨੀਂ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਕਈ ਇੰਟਰਵਿਊ 'ਚ ਆਲੀਆ ਨੇ ਰਣਬੀਰ ਕਪੂਰ ਨਾਲ ਆਪਣੇ ਰਿਸ਼ਤੇ ਦੀ ਗੱਲ ਨੂੰ ਮੰਨਿਆ ਹੈ ਪਰ ਇਕ ਇੰਟਰਵਿਊ ਵਿਚ ਆਲੀਆ ਨੇ ਦੱਸਿਆ ਕਿ 25 ਸਾਲ ਦੀ ਹੋਣ ਤੋਂ ਬਾਅਦ ਅਜ-ਕੱਲ੍ਹ ਉਹ ਬੱਚਿਆਂ ਦੇ ਨਾਮ ਸੋਚਣ ਲੱਗੀ ਹੈ। ਆਲੀ‍ਆ ਨੇ ਕਿਹਾ,'' ਮੈਨੂੰ ਨਹੀਂ ਪਤਾ ਅਜਿਹਾ ਕਿਉਂ ਹੋ ਰਿਹਾ ਹੈ ਪਰ ਹਾਂ ਮੈਂ ਹੁਣ ਬੱਚਿਆਂ ਦੇ ਨਾਮ 'ਤੇ ਗੌਰ ਕਰਦੀ ਹਾਂ। ਕਈ ਨਾਮ ਤਾਂ ਮੈਂ ਸੁਣੇ ਵੀ ਨਹੀਂ ਹਨ। ਮੈਂ ਦੋ ਤੋਂ ਤਿੰਨ ਨਾਮ ਚੁਣ ਵੀ ਲਏ ਹਨ।''
Image result for Alia Bhatt
ਆਲੀਆ ਨੇ ਅੱਗੇ ਕਿਹਾ,'' ਲੋਕ ਮੈਨੂੰ ਬੱਚਿਆਂ ਦੀ ਤਰ੍ਹਾਂ ਟਰੀਟ ਕਰਦੇ ਹਨ ਪਰ ਮੇਰੇ ਘਰ 'ਚ ਮੈਨੂੰ ਕਦੇ ਬੱਚਾ ਨਹੀਂ ਸੱਮਝਿਆ ਗਿਆ। ਘਰਵਾਲਿਆਂ ਨਾਲ ਹਮੇਸ਼ਾ ਮੇਰੇ ਬਹੁਤ ਚੰਗੇ ਰਿਲੇਸ਼ਨ ਰਹੇ ਹਨ। ਮੇਰੇ ਦੋਸਤ ਵੀ ਹਮੇਸ਼ਾ ਮੇਰੀ ਉਮਰ ਤੋਂ ਵੱਡੇ ਹੀ ਰਹੇ ਹਨ।'' ਹਾਲਾਂਕਿ ਜਦੋਂ ਉਨ੍ਹਾਂ ਕੋਲੋਂ ਵਿਆਹ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਉਹ ਵਿਆਹ ਬਾਰੇ ਨਹੀਂ ਸੋਚ ਰਹੀ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਵਿਆਹ ਇਕ ਵਿਆਹ ਖੂਬਸੂਰਤ ਚੀਜ਼ ਹੈ।
Image result for Alia Bhatt

ਦੱਸ ਦੇਈਏ ਪਿਛਲੇ ਦਿਨੀਂ ਇਕ ਟਾਕ ਸ਼ੋਅ ਦੌਰਾਨ ਆਲੀਆ ਨੇ ਰਣਬੀਰ ਨਾਲ ਰਿਸ਼ਤੇ ਦੀ ਗੱਲ 'ਤੇ ਮੁਹਰ ਲਗਾ ਦਿੱਤੀ ਸੀ, ਹਾਲਾਂਕਿ ਰਣਬੀਰ ਨੇ ਕਦੇ ਵੀ ਖੁੱਲ੍ਹ ਕੇ ਆਲੀਆ ਦੇ ਬਿਆਨਾਂ 'ਤੇ ਕੋਈ ਜਵਾਬ ਨਹੀਂ ਦਿੱਤਾ।
Image result for Alia Bhatt
100 ਕਰੋੜ 'ਚ 'ਰਾਜ਼ੀ' ਦੀ ਐਂਟਰੀ
ਆਲੀਆ ਭੱਟ ਅਤੇ ਵਿੱਕੀ ਕੌਸ਼ਲ ਦੀ ਇਹ ਫਿਲਮ ਜਲਦ ਹੀ ਭਾਰਤੀ ਬਾਕਸ ਆਫਿਸ 'ਤੇ ਵੀ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਲਈ ਤਿਆਰ ਹੈ। 'ਰਾਜ਼ੀ' ਨੇ ਹੁਣ ਤੱਕ ਦੇਸ਼ਭਰ 'ਚ 68.88 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੀ ਕਮਾਈ ਦੇਖਦੇ ਹੋਏ ਉਹ ਉਮੀਦ ਜਤਾਈ ਹੈ ਕਿ ਫਿਲਮ ਦੂਜੇ ਐਤਵਾਰ ਤੱਕ 100 ਕਰੋੜ ਦੇ ਕਲੱਬ 'ਚ ਐਂਟਰੀ ਕਰ ਲਵੇਗੀ।


Tags: Alia BhattRaazi

Edited By

Manju

Manju is News Editor at Jagbani.