FacebookTwitterg+Mail

13 ਸਾਲ ਦੀ ਉਮਰ 'ਚ ਡਿਪ੍ਰੈਸ਼ਨ ਦਾ ਸ਼ਿਕਾਰ ਹੋਈ ਸੀ ਆਲੀਆ ਭੱਟ ਦੀ ਭੈਣ

alia bhatt
26 May, 2018 02:36:10 PM

ਮੁੰਬਈ (ਬਿਊਰੋ)— ਆਲੀਆ ਭੱਟ ਦੀ ਭੈਣ ਸ਼ਹੀਨ ਭੱਟ ਡਿਪ੍ਰੈਸ਼ਨ 'ਤੇ ਕਿਤਾਬ ਲਿਖ ਰਹੀ ਹੈ। ਇਕ ਰਿਪੋਰਟ ਮੁਤਾਬਕ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਦੱਸਿਆ ਕਿ ਸ਼ਹੀਨ ਆਪਣੇ ਅਨੁਭਵ 'ਤੇ ਕਿਤਾਬ ਲਿਖ ਰਹੀ ਹੈ ਅਤੇ ਉਹ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਇਹ ਸਮਝਨ 'ਚ ਮਦਦ ਮਿਲ ਸਕੇ ਕਿ ਆਪਣੀ ਹਾਲਤ ਨੂੰ ਸਵਿਕਾਰ ਕਰਨ 'ਚ ਕੁਝ ਗਲਤ ਨਹੀਂ ਹੈ।

Punjabi Bollywood Tadka

ਕਿਹਾ ਜਾ ਰਿਹਾ ਹੈ ਕਿ ਮਹੇਸ਼ ਭੱਟ ਦੀ ਬੇਟੀ ਸ਼ਹੀਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਡਿਪ੍ਰੈਸ਼ਨ 'ਤੇ ਆਧਾਰਿਤ ਇਕ ਪੋਸਟ ਲਿਖੀ ਹੈ। ਸੋਨੀ ਨੇ ਆਪਣੇ ਬੇਟੀ ਬਾਰੇ ਕਿਹਾ- ਸ਼ਹੀਨ ਇਕ ਮਜ਼ਬੂਤ ਲੜਕੀ ਹੈ। ਇਹ ਉਸਦੀ ਬਹਾਦਰੀ ਹੈ ਕਿ ਉਹ ਇਸ ਤਰ੍ਹਾਂ ਦੇ ਪਲੇਟਫਾਰਮ 'ਤੇ ਗੱਲ ਕਰ ਰਹੀ ਹੈ। ਉਹ ਇਕ ਬਹੁਤ ਚੰਗੀ ਲੇਖਕ ਹੈ ਅਤੇ ਉਸਨੇ ਸਾਨੂੰ ਕਿਤਾਬ ਲਿਖਣ ਦੇ ਆਪਣੇ ਫੈਸਲੇ ਬਾਰੇ ਦੱਸਿਆ ਹੈ, ਅਸੀਂ ਬਹੁਤ ਖੁਸ਼ ਹਾਂ।

 

A post shared by Shaheen Bhatt (@shaheenb) on

ਦੱਸਣਯੋਗ ਹੈ ਕਿ ਕਈ ਬਾਲੀਵੁੱਡ ਸਟਾਰਜ਼ ਆਪਣੀ ਜ਼ਿੰਦਗੀ ਦੇ ਤਜ਼ਰਬੇ ਬਾਰੇ ਖੁੱਲ੍ਹ ਕੇ ਗੱਲ ਕਰ ਰਹੇ ਹਨ। ਦੀਪਿਕਾ ਪਾਦੁਕੋਣ ਨੇ ਜਿੱਥੇ ਮੈਂਟਲ ਹੈਲਥ ਅਵੇਅਰਨੈੱਸ 'ਤੇ ਇਕ ਅਭਿਆਨ ਕੀਤਾ ਸੀ। ਉੱਥੇ ਹੀ ਆਲੀਆ ਦੀ ਭੈਣ ਸ਼ਹੀਨ ਭੱਟ ਨੇ ਆਪਣੇ ਡਿਪ੍ਰੈਸ਼ਨ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਜਾਣਕਾਰੀ ਮੁਤਾਬਕ ਸ਼ਹੀਨ ਕਰੀਬ 2 ਸਾਲ ਤੱਕ ਡਿਪ੍ਰੈਸ਼ਨ ਦਾ ਸ਼ਿਕਾਰ ਰਹੀ ਸੀ।


Tags: Alia Bhatt Soni Razdan Shaheen Bhatt Depression Book Bollywood Actress

Edited By

Kapil Kumar

Kapil Kumar is News Editor at Jagbani.