FacebookTwitterg+Mail

'ਕਲੰਕ' ਦੇ ਸੈੱਟ 'ਤੇ ਸ਼ੂਟਿੰਗ ਕਰਦਿਆਂ ਆਲੀਆ ਨੂੰ ਲੱਗੀ ਸੱਟ

alia bhatt
19 June, 2018 05:55:23 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਇਨ੍ਹੀਂ ਦਿਨੀਂ ਫਿਲਮ 'ਬ੍ਰਹਮਾਸਤਰ' ਅਤੇ 'ਕਲੰਕ' ਦੀ ਸ਼ੂਟਿੰਗ 'ਚ ਬਿਜ਼ੀ ਹੈ ਅਤੇ ਇਸ ਦੌਰਾਨ ਹੀ ਫਿਲਮ ਸੈੱਟ ਤੋਂ ਬੁਰੀ ਖਬਰ ਸਾਹਮਣੇ ਆਈ ਹੈ ਕਿ ਫਿਲਮ ਸੈੱਟ 'ਤੇ ਆਲੀਆ ਨੂੰ ਸੱਟ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਇਕ ਸੀਕਵੈਂਸ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਜਿਸਨੂੰ ਉਸਨੇ ਇਕ ਪੋੜੀਆਂ 'ਤੇ ਫਿਲਮਾਉਣਾ ਸੀ। ਉੱਥੇ ਹੀ ਫਿਸਲ ਜਾਣ 'ਤੇ ਉਸਦੇ ਪੈਰ 'ਤੇ ਸੱਟ ਲੱਗ ਗਈ। ਹਾਲਾਂਕਿ ਸੱਟ ਲੱਗਣ ਤੋਂ ਬਾਅਦ ਜਲਦ ਹੀ ਆਲੀਆ ਨੂੰ ਡਾਕਟਰ ਕੋਲ ਲਿਆਂਦਾ ਗਿਆ। ਖਾਸ ਗੱਲ ਇਹ ਹੈ ਕਿ ਆਲੀਆ ਨੇ ਡਾਕਟਰੀ ਇਲਾਜ਼ ਤੋਂ ਬਾਅਦ ਮੁੜ ਸ਼ੂਟਿੰਗ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਦੱਸਣਯੋਗ ਹੈ ਕਿ ਅਭਿਸ਼ੇਕ ਵਰਮਨ ਫਿਲਮ ਦਾ ਨਿਰਦੇਸ਼ਕ ਕਰਨਗੇ, ਜਦਕਿ ਕਰਨ ਜੌਹਰ, ਸਾਜ਼ਿਦ ਨਾਡਿਆਡਵਾਲਾ ਅਤੇ ਅਪੂਰਵਾ ਮਹਿਤਾ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਨੂੰ ਫਾਕਸਟਾਰ ਹਿੰਦੀ ਅਤੇ ਐੱਨ. ਜੀ. ਓ. ਮੂਵੀਜ਼ ਦੇ ਸਹਿਯੋਗ ਨਾਲ ਬਣਾਇਆ ਜਾਵੇਗਾ। ਮੇਗਾ ਸਟਾਰਰ ਇਸ ਫਿਲਮ 'ਚ ਮਾਧੁਰੀ ਦੀਕਸ਼ਿਤ ਨਾਲ ਸੋਨਾਕਸ਼ੀ ਸਿਨਹਾ, ਵਰੁਣ ਧਵਨ, ਆਦਿਤਿਆ ਰਾਏ ਕਪੂਰ ਅਤੇ ਸੰਜੇ ਦੱਤ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ। ਇਹ ਫਿਲਮ ਅਗਲੇ ਸਾਲ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।


Tags: Alia Bhatt Kalank Sanjay Dutt Karan Johar Injured Hindi Film

Edited By

Kapil Kumar

Kapil Kumar is News Editor at Jagbani.