ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਕਾਫੀ ਘੱਟ ਉਮਰ 'ਚ ਹੀ ਉਸ ਨੇ ਬਾਲੀਵੁੱਡ ਇੰਡਸਟਰੀ 'ਚ ਚੰਗਾ ਨਾਂ ਕਮਾ ਚੁੱਕੀ ਹੈ। ਦੱਸ ਦੇਈਏ ਕਿ ਆਲੀਆ ਐਕਟਿੰਗ 'ਚ ਬੇਹੱਦ ਮਾਹਰ ਹੈ। ਹਾਲ ਹੀ 'ਚ ਆਲੀਆ ਦੀ ਫਿਲਮ 'ਰਾਜ਼ੀ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਕਾਰਨ ਆਲੀਆ ਦੀ ਪ੍ਰਸਿੱਧੀ ਹਰ ਪਾਸੇ ਹੋ ਰਹੀ ਹੈ। ਘੱਟ ਉਮਰ 'ਚ ਬਹੁਤ ਕੁਝ ਹਾਸਲ ਕਰ ਚੁੱਕੀ ਆਲੀਆ ਦੀ ਫੈਨ ਫਾਲੋਇੰਗ ਘੱਟ ਨਹੀਂ ਹੈ ਪਰ ਕੀ ਤੁਸੀ ਨਹੀਂ ਜਾਣਦੇ ਹੋ ਕਿ ਆਲੀਆ ਕੋਲ ਐਕਟਿੰਗ ਤੋਂ ਇਲਾਵਾ ਦੂਜਾ ਆਪਸ਼ਨ ਵੀ ਹੈ। ਜੇਕਰ ਉਹ ਐਕਟਿੰਗ ਨਾ ਵੀ ਕਰੇ ਤਾਂ ਉਹ ਆਪਣਾ ਦੂਜਾ ਹੁਨਰ ਆਜ਼ਮਾ ਸਕਦੀ ਹੈ। ਦੱਸ ਦੇਈਏ ਕਿ ਆਲੀਆ ਭੱਟ ਐਕਟਿੰਗ ਤੋਂ ਇਲਾਵਾ ਪੇਂਟਿੰਗ ਵੀ ਕਰ ਸਕਦੀ ਹੈ। ਜੀ ਹਾਂ, ਹਾਲ ਹੀ 'ਚ ਆਲੀਆ ਨੇ ਆਪਣੇ ਦੁਆਰਾ ਬਣਾਈ ਗਈ ਇਕ ਪੇਂਟਿੰਗ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਕਮਾਲ ਦੀ ਪੇਂਟਿੰਗ ਕਰ ਸਕਦੀ ਹੈ। ਇਸ ਪੇਂਟਿੰਗ ਨੂੰ ਦੇਖ ਤੁਸੀ ਕਹਿ ਸਕਦੇ ਹੋ ਕਿ ਆਲੀਆ 'ਚ ਹੋਰ ਵੀ ਟੈਲੇਂਟ ਹੈ। ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਆਲੀਆ 'ਬ੍ਰਹਮਾਸਤਰ' ਅਤੇ 'ਕਲੰਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਹ ਦੋਵੇਂ ਫਿਲਮਾਂ ਅਗਲੇ ਸਾਲ ਹੀ ਰਿਲੀਜ਼ ਹੋਣਗੀਆਂ। ਮੇਘਨਾ ਗੁਲਜਾਰ ਦੇ ਨਿਰਦੇਸ਼ਨ 'ਚ ਬਣੀ 'ਰਾਜ਼ੀ' ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਫਿਲਮ ਨੇ 6 ਦਿਨ 'ਚ 51 ਕਰੋੜ ਤੋਂ ਜਿਆਦਾ ਦੀ ਕਮਾਈ ਕਰ ਲਈ ਸੀ।