FacebookTwitterg+Mail

Pics : 'ਬ੍ਰਹਮਾਸਤਰ' ਦੀ ਸ਼ੂਟਿੰਗ ਪੂਰੀ ਕਰਕੇ ਮੁੰਬਈ ਵਾਪਸ ਪਰਤੀ ਆਲੀਆ

alia bhatt
03 August, 2018 03:07:34 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਦਰਸਅਲ, ਆਲੀਆ ਕਾਫੀ ਲੰਬੇ ਸਮੇਂ ਤੋਂ ਆਪਣੇ ਕਥਿਤ ਪ੍ਰੇਮੀ ਰਣਬੀਰ ਕਪੂਰ ਨਾਲ ਬੁਲਗਾਰੀਆ 'ਚ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਕਰ ਰਹੀ ਸੀ।

Punjabi Bollywood Tadka
ਬੁਲਗਾਰੀਆ 'ਚ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਆਲੀਆ ਬਲੈਕ ਆਊਟਫਿੱਟ 'ਚ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਮੁੰਬਈ ਏਅਰਪੋਰਟ 'ਤੇ ਪਹੁੰਚੀ। ਇਸ ਦੌਰਾਨ ਆਲੀਆ ਨਾਲ ਏਅਰਪੋਰਟ 'ਤੇ ਡਿੰਪਲ ਕਪਾੜੀਆ ਵੀ ਨਜ਼ਰ ਆਈ।

Punjabi Bollywood Tadka
ਦੱਸਣਯੋਗ ਹੈ ਕਿ 'ਬ੍ਰਹਮਾਸਤਰ' ਦਾ ਨਿਰਦੇਸ਼ਨ ਆਯਾਨ ਮੁਖਰਜੀ ਵਲੋਂ ਕੀਤਾ ਗਿਆ, ਜਦਕਿ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਫਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਅਮਿਤਾਭ-ਰਣਬੀਰ ਤੋਂ ਇਲਾਵਾ ਆਲੀਆ ਭੱਟ, ਮੌਨੀ ਰਾਏ ਅਤੇ ਅੱਕੀਨੇਨੀ ਨਾਗਾਰਜੁਨ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਅਗਲੇ ਸਾਲ 15 ਅਗਸਤ, 2019 ਨੂੰ ਰਿਲੀਜ਼ ਹੋਵੇਗੀ।

Punjabi Bollywood Tadka


Tags: Ranbir Kapoor Alia Bhatt Dimple Kapadia Karan Johar Brahmastra Bollywood Actor

Edited By

Kapil Kumar

Kapil Kumar is News Editor at Jagbani.