FacebookTwitterg+Mail

ਸਿਤਾਰੇ ਹੁਣ ਅਨੁਕੂਲ, ਨਵੇਂ ਵਰ੍ਹੇ ਤੋਂ ਪਹਿਲਾਂ ਵਿਆਹ ਦੇ ਬੰਧਨ 'ਚ ਬੱਝੇਗੀ ਆਲੀਆ ਭੱਟ

alia bhatt
04 August, 2018 09:01:50 AM

ਜਲੰਧਰ(ਧਵਨ)— ਫਿਲਮ ਨਿਰਮਾਤਾ ਮਹੇਸ਼ ਭੱਟ ਅਤੇ ਅਦਾਕਾਰਾ ਸੋਨੀ ਰਾਜਦਾਨ ਦੀ ਬੇਟੀ ਆਲੀਆ ਭੱਟ 1999 ਵਿਚ ਬਾਲ ਕਲਾਕਾਰ ਦੇ ਰੂਪ ਵਿਚ ਫਿਲਮ ਇੰਡਸਟਰੀ ਵਿਚ ਆਈ ਸੀ। ਆਲੀਆ ਭੱਟ ਨੇ 2012 ਵਿਚ ਕਰਨ ਜੌਹਰ ਦੇ ਰੋਮਾਂਟਿਕ ਡਰਾਮਾ 'ਸਟੂਡੈਂਟਸ ਆਫ ਦਿ ਯੀਅਰ' ਵਿਚ ਪਹਿਲੀ ਵਾਰ ਮੋਹਰੀ ਭੂਮਿਕਾ ਨਿਭਾਈ ਸੀ। ਜੋਤਿਸ਼ੀ ਸੰਜੇ ਚੌਧਰੀ ਅਨੁਸਾਰ ਆਲੀਆ ਭੱਟ ਦਾ ਜਨਮ 15 ਮਾਰਚ 1993 ਨੂੰ ਮੁੰਬਈ ਵਿਚ ਹੋਇਆ ਸੀ। ਜੈਮਿਨੀ ਜੋਤਿਸ਼ੀ ਪ੍ਰਣਾਲੀ ਅਨੁਸਾਰ ਉਨ੍ਹਾਂ ਦੀ ਕੁੰਡਲੀ ਵਿਚ ਚੰਦਰਮਾ ਆਤਮਕਾਰਕ ਗ੍ਰਹਿ ਹੈ, ਜੋ ਮਹਾਰਾਜ ਯੋਗ ਦਾ ਨਿਰਮਾਣ ਕਰ ਰਿਹਾ ਹੈ। ਆਲੀਆ ਭੱਟ ਨੂੰ ਬ੍ਰਿਸ਼ਚਕ ਦੀ ਦਸ਼ਾ ਮਾਰਚ 2013 ਵਿਚ 6 ਸਾਲਾਂ ਲਈ ਸ਼ੁਰੂ ਹੋਈ ਸੀ। ਉਸ ਦਾ ਸਵਾਮੀ ਆਮਤਯਕਾਰਕ ਗ੍ਰਹਿ ਸ਼ੁੱਕਰ ਦੀ ਨਜ਼ਰ 'ਚ ਹੈ। ਇਸ ਦਿਸ਼ਾ ਦੌਰਾਨ ਆਲੀਆ ਨੂੰ ਲਗਾਤਾਰ ਸਫਲਤਾ ਮਿਲਦੀ ਗਈ। 2014 ਵਿਚ ਹੀ ਆਲੀਆ ਦੀ ਰੋਮਾਂਟਿਕ ਕਾਮੇਡੀ ਮੂਵੀ 'ਹੰਪਟੀ ਸ਼ਰਮਾ ਕੀ ਦੁਲਹਨੀਆ', 2017 'ਚ 'ਬਦਰੀਨਾਥ ਕੀ ਦੁਲਹਨੀਆ' ਆਈ। ਇਸ ਤਰ੍ਹਾਂ ਆਲੀਆ ਨੂੰ 2014-15 ਵਿਚ ਆਮਤਯਕਾਰਕ ਚੰਦਰਮਾ ਦੀ ਉਪਦਸ਼ਾ ਲੱਗੀ, ਜਿਸ ਦੌਰਾਨ ਉਸ ਦੀ ਅਦਾਕਾਰੀ ਨਿਖਰ ਕੇ ਸਾਹਮਣੇ ਆਈ। ਉਸ ਨੂੰ ਸਰਬੋਤਮ ਅਦਾਕਾਰਾ ਦਾ ਫਿਲਮ ਫੇਅਰ ਐਵਾਰਡ ਵੀ ਮਿਲਿਆ। 
ਉਨ੍ਹਾਂ ਕਿਹਾ ਕਿ ਇਸ ਸਮੇਂ ਆਲੀਆ ਭੱਟ ਨੂੰ ਮਾਰਚ 2018 ਵਿਚ ਧਨ ਰਾਸ਼ੀ ਦੀ ਉਪਦਸ਼ਾ ਚੱਲ ਰਹੀ ਹੈ, ਉਸ ਦਾ ਸਵਾਮੀ ਬ੍ਰਹਿਸਪਤੀ ਵਿਆਹ ਦਾ ਕਾਰਕ ਗ੍ਰਹਿ ਹੈ। ਬ੍ਰਹਿਸਪਤੀ ਨੂੰ ਉੱਚ ਰਾਸ਼ੀ ਦੇ ਸ਼ੁੱਕਰ ਦੀ ਦ੍ਰਿਸ਼ਟੀ ਦਾ ਲਾਭ ਵੀ ਮਿਲ ਰਿਹਾ ਹੈ, ਜਿਸ ਕਾਰਨ ਇਸ ਸਾਲ ਦੇ ਅੰਤ ਤਕ ਆਲੀਆ ਦੇ ਵਿਆਹ ਬੰਧਨ ਵਿਚ ਬੱਝਣ ਦੇ ਆਸਾਰ ਹਨ। ਜੈਮਿਨੀ ਦਸ਼ਾ ਅਨੁਸਾਰ ਤੁਲਾ ਦੀ ਅਗਲੀ ਦਸ਼ਾ ਮਾਰਚ 2019 ਵਿਚ 5 ਸਾਲਾਂ ਲਈ ਸ਼ੁਰੂ ਹੋਵੇਗੀ। ਇਸ ਸਮਾਂ ਹੱਦ ਦੌਰਾਨ ਆਲੀਆ ਫਿਲਮ ਇੰਡਸਟਰੀ ਵਿਚ ਨਵੀਆਂ ਉੱਚਾਈਆਂ ਨੂੰ ਛੂਹੇਗੀ। ਸ਼ੁੱਕਰ ਉਨ੍ਹਾਂ ਦੀ ਕੁੰਡਲੀ ਵਿਚ ਆਮਤਯਕਾਰਕ ਗ੍ਰਹਿ ਬਣ ਕੇ ਬੈਠਾ ਹੋਇਆ ਹੈ, ਇਸ ਲਈ ਤੁਲਾ ਦਾ ਸਵਾਮੀ ਸ਼ੁੱਕਰ ਦਾ ਜਦੋਂ ਸਮਾਂ ਸ਼ੁਰੂ ਹੋਵੇਗਾ ਤਾਂ ਉਹ ਆਲੀਆ ਨੂੰ ਅਭਿਨੈ ਦੇ ਖੇਤਰ ਵਿਚ ਬੁਲੰਦੀਆਂ 'ਤੇ ਲੈ ਜਾਵੇਗਾ।


Tags: Alia BhattMarriageRanbir KapoorMahesh BhattSoni RazdanHumpty Sharma Ki DulhaniaBadrinath Ki Dulhania

Edited By

Sunita

Sunita is News Editor at Jagbani.