FacebookTwitterg+Mail

ਰੈੱਡ ਲੁੱਕ 'ਚ ਏਅਰਪੋਰਟ 'ਤੇ ਸਪੋਟ ਹੋਈ ਆਲੀਆ ਭੱਟ, ਦੇਖੋ ਤਸਵੀਰਾਂ

alia bhatt
30 August, 2018 11:40:17 AM

ਮੁੰਬਈ (ਬਿਊਰੋ)— ਇਨ੍ਹੀਂ ਦਿਨੀਂ ਆਲੀਆ ਭੱਟ ਤੇ ਰਣਬੀਰ ਕਪੂਰ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਆਲੀਆ ਭੱਟ ਨੂੰ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ। ਇਸ ਦੌਰਾਨ ਉਸ ਨੇ ਬਲੈਕ ਪੈਂਟ, ਵ੍ਹਾਈਟ ਸ਼ਰਟ ਦੇ ਉਪਰ ਰੈੱਡ ਕਲਰ ਦੀ ਅੱਪਰ ਪਾਇਆ ਸੀ।

Punjabi Bollywood Tadka

ਇਸ ਦੇ ਨਾਲ ਹੀ ਉਸ ਨੇ ਬਲੈਕ ਕਲਰ ਦੀਆਂ ਗੋਗਲਸ ਲਾਈਆਂ ਸਨ, ਜੋ ਉਸ ਦੀ ਲੁੱਕ ਨੂੰ ਬੇਹੱਦ ਸਟਾਈਲਿਸ਼ ਬਣਾ ਰਹੀਆਂ ਸਨ। ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਬਿਜ਼ੀ ਹਨ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਦੋਹਾਂ ਵਿਚਕਾਰ ਅਫੇਅਰ ਚੱਲ ਰਿਹਾ ਹੈ। ਰਣਬੀਰ ਇਸ ਬਾਰੇ ਕਈ ਵਾਰ ਖੁੱਲ੍ਹ ਕੇ ਬੋਲ ਚੁੱਕੇ ਹਨ ਪਰ ਆਲੀਆ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਗੱਲਾਂ ਕਰਨੀਆਂ ਪਸੰਦ ਨਹੀਂ ਕਰਦੀ।

Punjabi Bollywood Tadka

ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਉਸ ਦੀਆਂ ਇੰਸਟਾਗ੍ਰਾਮ ਤਸਵੀਰਾਂ ਰਣਬੀਰ ਕਪੂਰ ਹੀ ਕਲਿੱਕ ਕਰ ਰਹੇ ਹਨ। ਹਾਲ ਹੀ 'ਚ ਇਕ ਵਾਰ ਆਲੀਆ ਨੇ ਰਣਬੀਰ ਵਲੋਂ ਕਲਿੱਕ ਕੀਤੀ ਤਸਵੀਰ ਸ਼ੇਅਰ ਕੀਤੀ ਸੀ।

Punjabi Bollywood Tadka
ਦੱਸਣਯੋਗ ਹੈ ਕਿ ਦੋਵੇਂ ਆਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਕਰ ਰਹੇ ਹਨ। ਕੁਝ ਸਮੇਂ ਪਹਿਲਾਂ ਦੋਹਾਂ ਨੇ ਫਿਲਮ ਦੇ ਸ਼ੈਡਿਊਲ ਦੀ ਸ਼ੂਟਿੰਗ ਬੁਲਗਾਰੀਆ 'ਚ ਪੂਰੀ ਕੀਤੀ ਹੈ।

Punjabi Bollywood Tadka

ਇਸ ਫਿਲਮ 'ਚ ਅਮਿਤਾਭ ਬੱਚਨ ਅਤੇ ਡਿੰਪਲ ਕਪਾੜੀਆ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਫਿਲਮ 2019 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka


Tags: Alia BhattBulgariaBrahmastraAmitabh BachchanDimple KapadiaNagarjunaMouni RoyRanbir Kapoor

Edited By

Sunita

Sunita is News Editor at Jagbani.