FacebookTwitterg+Mail

ਡਾਂਸ ਤੇ ਅਦਾਵਾਂ 'ਚ ਮਾਧੁਰੀ ਦੀਕਸ਼ਿਤ ਨਾਲ ਆਲੀਆ ਕਰੇਗੀ ਜ਼ਬਰਦਸਤ ਮੁਕਾਬਲਾ

alia bhatt
08 September, 2018 03:49:51 PM

ਮੁੰਬਈ (ਬਿਊਰੋ)— ਆਲੀਆ ਭੱਟ ਨੇ ਹਾਲ ਹੀ 'ਚ 'ਰਾਜ਼ੀ' ਫਿਲਮ ਨਾਲ ਬਾਕਸ ਆਫਿਸ 'ਤੇ ਇਕ ਹੋਰ 100 ਕਰੋੜੀ ਫਿਲਮ ਦਿੱਤੀ ਹੈ। ਹੁਣ ਉਹ ਕਰਨ ਦੀ ਮਲਟੀਸਟਾਰਰ ਫਿਲਮ 'ਕਲੰਕ' ਦੀ ਅਤੇ ਅਯਾਨ ਦੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਕਰ ਰਹੀ ਹੈ। ਕਰਨ ਦੀ ਫਿਲਮ 'ਚ ਆਲੀਆ ਭੱਟ ਦੀ ਜੋੜੀ ਇਕ ਵਾਰ ਫਿਰ ਤੋਂ ਵਰੁਣ ਧਵਨ ਨਾਲ ਨਜ਼ਰ ਆਉਣ ਵਾਲੀ ਹੈ ਪਰ ਇਸ ਤੋਂ ਇਲਾਵਾ ਫਿਲਮ 'ਚ ਆਲੀਆ ਅਤੇ ਮਾਧੁਰੀ ਦੀਕਸ਼ਿਤ ਦੀ ਜ਼ਬਰਦਸਤ ਟੱਕਰ ਨਜ਼ਰ ਆਉਣ ਵਾਲੀ ਹੈ।

Punjabi Bollywood Tadka

ਜੀ ਹਾਂ, ਆਲੀਆ ਫਿਲਹਾਲ 'ਬ੍ਰਹਮਾਸਤਰ' ਦੀ ਸ਼ੂਟਿੰਗ ਲਈ ਬੁਲਗਾਰੀਆ 'ਚ ਹੈ, ਜਿੱਥੋਂ ਵਾਪਸੀ ਤੋਂ ਬਾਅਦ ਉਹ 'ਕਲੰਕ' ਦੀ ਸ਼ੂਟਿੰਗ ਕਰਨ ਵਾਲੀ ਹੈ। ਇਸ ਫਿਲਮ ਲਈ ਆਲੀਆ ਕੱਥਕ ਦੀ ਵੀ ਟ੍ਰੇਨਿੰਗ ਲੈ ਰਹੀ ਹੈ ਅਤੇ ਜਲਦੀ ਹੀ ਮਾਧੁਰੀ ਨਾਲ 'ਕਲੰਕ' 'ਚ ਉਹ ਇਕ ਗੀਤ 'ਚ ਕੱਥਕ ਕਰਦੀ ਨਜ਼ਰ ਆਉਣ ਵਾਲੀ ਹੈ। ਆਲੀਆ ਇਸ ਲਈ ਪੂਰੀ ਮਿਹਨਤ ਕਰ ਰਹੀ ਹੈ ਕਿਉਂਕਿ ਫਿਲਮ 'ਚ ਉਸ ਦਾ ਸਾਹਮਣਾ ਮਾਧੁਰੀ ਨਾਲ ਹੋਣ ਵਾਲਾ ਹੈ।

Punjabi Bollywood Tadka

ਖਬਰਾਂ ਆ ਰਹੀਆਂ ਹਨ ਕਿ ਫਿਲਮ 'ਚ ਇਕ ਗੀਤ ਇਨ੍ਹਾਂ ਦੋਹਾਂ 'ਤੇ ਸ਼ੂਟ ਹੋਣਾ ਹੈ, ਜਿਸ ਨੂੰ ਪਰਫੈਕਟ ਬਣਾਉਣ ਲਈ ਟੀਮ ਵੀ ਪੂਰੀ ਮਿਹਨਤ ਕਰ ਰਹੀ ਹੈ। ਇਹ ਗੀਤ ਇਕ ਕਲਾਸੀਕਲ ਗੀਤ ਹੋਵੇਗਾ। ਆਲੀਆ ਨੂੰ ਕੱਥਕ ਗੁਰੂ ਪੰਡਿਤ ਬਿਰਜੂ ਮਹਾਰਾਜ ਟ੍ਰੇਨਿੰਗ ਦੇ ਰਹੇ ਹਨ, ਜਿਨ੍ਹਾਂ ਨੇ ਮਾਧੁਰੀ ਨੂੰ ਵੀ ਕੱਥਕ ਸਿਖਾਇਆ ਹੈ। 'ਕਲੰਕ' 'ਚ ਮਾਧੁਰੀ-ਆਲੀਆ ਦੀ ਕੱਥਕ ਦੀ ਜੁਗਲਬੰਦੀ ਨੂੰ ਸਕ੍ਰੀਨ 'ਤੇ ਦੇਖਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖਾਸ ਹੋਣ ਵਾਲਾ ਹੈ।

Punjabi Bollywood Tadka


Tags: Alia BhattMadhuri DixitKalankCompetitionClassical Dance

Edited By

Chanda Verma

Chanda Verma is News Editor at Jagbani.