FacebookTwitterg+Mail

ਗਰਲ ਗੈਂਗ ਨਾਲ ਲੰਚ ਡੇਟ 'ਤੇ ਨਿਕਲੀ ਆਲੀਆ ਭੱਟ, ਤਸਵੀਰਾਂ ਵਾਇਰਲ

alia bhatt
20 September, 2018 10:44:24 AM

ਮੁੰਬਈ(ਬਿਊਰੋ)— ਜਲਦ ਰਿਲੀਜ਼ ਹੋਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਬੁਲਗਾਰੀਆ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਆਲੀਆ ਭੱਟ ਮੁੰਬਈ ਵਾਪਸ ਆ ਗਈ ਹੈ। ਬੀਤੇ ਦਿਨੀਂ ਆਲੀਆ ਆਪਣੀਆਂ ਸਹੇਲੀਆਂ ਦੀ ਟੋਲੀ ਨਾਲ ਲੰਚ ਡੇਟ 'ਤੇ ਨਿਕਲੀ। ਇਸ ਦੌਰਾਨ ਉਹ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੀ ਸੀ।

Punjabi Bollywood Tadka

ਫਿਰ ਵੀ ਉਸ ਦਾ ਸਟਾਈਲ ਦੇਖਦਿਆਂ ਹੀ ਬਣ ਰਿਹਾ ਸੀ। ਹੱਥ 'ਚ ਹੈਂਡਬੈਗ ਤੇ ਕਾਲੇ ਚਸ਼ਮੇ ਨਾਲ ਉਹ  ਕਾਫੀ ਖੂਬਸੂਰਤ ਲੱਗ ਰਹੀ ਸੀ। ਫਿਲਹਾਲ ਆਲੀਆ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਰੁੱਝੀ ਹੈ।

Punjabi Bollywood Tadka

ਇਸ ਫਿਲਮ 'ਚ ਆਲੀਆ ਪਹਿਲੀ ਵਾਰ ਬਾਲੀਵੁੱਡ ਮਹਾਨਾਇਕ ਅਮਿਤਾਬ ਬੱਚਨ ਨਾਲ ਕੰਮ ਕਰੇਗੀ। ਇਹ ਫਿਲਮ ਅਗਲੇ ਸਾਲ 15 ਅਗਸਤ ਨੂੰ ਸੁਤੰਰਤਾ ਦਿਵਸ ਮੌਕੇ ਰਿਲੀਜ਼ ਕੀਤੀ ਜਾਏਗੀ।

Punjabi Bollywood Tadka

ਇਸ ਤੋਂ ਇਲਾਵਾ ਆਲੀਆ ਕਰਨ ਜੌਹਰ ਦੀ ਫਿਲਮ 'ਤਖਤ' 'ਚ ਵੀ ਨਜ਼ਰ ਆਏਗੀ। ਇਹ ਮਲਟੀ ਸਟਾਰਰ ਫਿਲਮ ਹੋਵੇਗੀ, ਜਿਸ 'ਚ ਰਣਵੀਰ ਸਿੰਘ, ਕਰੀਨਾ ਕਪੂਰ ਖਾਨ, ਵਿੱਕੀ ਕੌਸ਼ਲ, ਅਨਿਲ ਕਪੂਰ, ਜਾਹਨਵੀ ਕਪੂਰ ਤੇ ਹੋਰ ਨਜ਼ਰ ਆਉਣਗੇ।

Punjabi Bollywood Tadka

ਆਲੀਆ ਭੱਟ ਫਿਲਮ 'ਗਲੀ ਬੁਆਏ' 'ਚ ਵੀ ਲੀਡ ਰੋਲ ਨਿਭਾਏਗੀ। ਇਸ 'ਚ ਉਸ ਨਾਲ ਰਣਵੀਰ ਸਿੰਘ ਵੀ ਨਜ਼ਰ ਆਵੇਗਾ। ਜ਼ੋਇਆ ਅਖਤਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ 'ਗਲੀ ਬੁਆਏੇ' ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਹ 14 ਫਰਵਰੀ, 2019 ਨੂੰ ਰਿਲੀਜ਼ ਹੋਵੇਗੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Alia BhattBulgariaQuality TimeFriendsBrahmastraBollywood Celebrity

Edited By

Sunita

Sunita is News Editor at Jagbani.