FacebookTwitterg+Mail

ਆਲੀਆ ਨੇ ਖਾਸ ਅੰਦਾਜ਼ 'ਚ ਬੁਆਏਫ੍ਰੈਂਡ ਰਣਬੀਰ ਨੂੰ ਦਿੱਤੀ ਜਨਮਦਿਨ ਦੀ ਵਧਾਈ

alia bhatt
29 September, 2018 09:26:23 AM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਰਣਬੀਰ ਕਪੂਰ ਨੇ ਬੀਤੇ ਦਿਨ 28 ਸਤੰਬਰ ਨੂੰ ਆਪਣਾ 36ਵਾਂ ਜਨਮਦਿਨ ਮਨਾਇਆ। ਰਣਬੀਰ ਦਾ ਜਨਮ 28 ਸਤੰਬਰ, 1982 ਨੂੰ ਹੋਇਆ ਸੀ। ਇਸ ਮੌਕੇ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਐਕਟਿੰਗ ਦੇ ਕਰੀਅਰ 'ਚ ਰਣਬੀਰ ਕਪੂਰ ਨੇ ਜਿੰਦਗੀ 'ਚ ਕਈ ਉਤਾਰ-ਚੜਾਅ ਦੇਖੇ। ਉਨ੍ਹਾਂ ਦੀਆਂ ਕੁਝ ਫਿਲਮਾਂ ਹਿੱਟ ਤੇ ਕਈ ਫਲਾਪ ਹੋਇਆ ਪਰ ਇਹ ਸਾਲ ਰਣਬੀਰ ਲਈ ਖਾਸ ਰਿਹਾ। ਉਨ੍ਹਾਂ ਨੇ ਇਸ ਸਾਲ 'ਸੰਜੂ' ਫਿਲਮ ਨਾਲ ਬਾਕਸ ਆਫਿਸ 'ਤੇ ਅਜਿਹਾ ਧਮਾਕਾ ਕੀਤਾ ਕਿ ਫਿਲਮ ਮੀਲ ਪੱਥਰ ਸਿੱਧ ਹੋਈ।

Punjabi Bollywood Tadka

ਇਸ ਦੇ ਨਾਲ ਹੀ ਉਨ੍ਹਾਂ ਲਈ ਇਸ ਸਾਲ ਦਾ ਜਨਮਦਿਨ ਕਾਫੀ ਖਾਸ ਹੈ ਕਿਉਂਕਿ ਇਹ ਜਨਮਦਿਨ ਉਨ੍ਹਾਂ ਨੇ ਆਪਣੀ ਗਰਲਫ੍ਰੈਂਡ ਆਲੀਆ ਭੱਟ ਨਾਲ ਮਨਾਇਆ। ਆਪਣੇ ਜਨਮਦਿਨ 'ਤੇ ਪਰਿਵਾਰ, ਦੋਸਤਾਂ ਤੇ ਫੈਨਸ ਵੱਲੋਂ ਵਧਾਈ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਇਸ ਸਾਲ ਆਲੀਆ ਭੱਟ ਵੱਲੋਂ ਖਾਸ ਮੁਬਾਰਕਬਾਦ ਮਿਲੀ। ਆਲੀਆ ਨੇ ਰਣਬੀਰ ਦੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਵਧਾਈ ਦਿੱਤੀ। ਤਸਵੀਰ 'ਚ ਰਣਬੀਰ ਦੇ ਚਿਹਰੇ 'ਤੇ ਧੁਪ ਪੈ ਰਹੀ ਹੈ ਤੇ ਆਲੀਆ ਨੇ ਇਸ ਨੂੰ ਕੈਪਸ਼ਨ ਦਿੱਤਾ ਹੈ, 'ਹੈਪੀ ਬਰਥਡੇ ਸਨਸ਼ਾਈਨ'। ਸਿਰਫ ਆਲੀਆ ਹੀ ਨਹੀਂ ਰਣਬੀਰ ਨੂੰ ਇਸ ਮੌਕੇ ਮਾਂ ਨੀਤੂ ਕਪੂਰ ਨੇ ਵੀ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਕੇ ਬਰਥਡੇਅ ਵਿਸ਼ ਕੀਤਾ।

Punjabi Bollywood Tadka

ਨੀਤੂ ਵੱਲੋਂ ਸ਼ੇਅਰ ਕੀਤੀ ਤਸਵੀਰ 'ਚ ਨੀਤੂ, ਆਲੀਆ ਤੇ ਉਨ੍ਹਾਂ ਦੀ ਮਾਂ ਸੋਨੀ ਰਾਜ਼ਦਾਨ ਨਜ਼ਰ ਆ ਰਹੀਆਂ ਹਨ। ਕੁਝ ਹੀ ਘੰਟੇ ਪਹਿਲਾਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਹੁਣ ਤਕ ਕਈ ਲਾਈਕ ਤੇ ਕੁਮੈਂਟ ਮਿਲ ਚੁੱਕੇ ਹਨ। ਇਸ ਤਸਵੀਰ ਨੇ ਵੀ ਸਿੱਧ ਕਰ ਦਿੱਤਾ ਹੈ ਕਿ ਆਲੀਆ-ਰਣਬੀਰ ਨਾਲ ਦੋਵਾਂ ਦੇ ਪਰਿਵਾਰ ਵੀ ਕਾਫੀ ਨਜ਼ਦੀਕ ਹਨ ਤੇ ਦੋਨਾਂ ਦੇ ਪਰਿਵਾਰਾਂ ਨੇ ਇਸ ਰਿਸ਼ਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ ਤਾਂ ਸਭ ਨੂੰ ਦੋਹਾਂ ਦੇ ਵਿਆਹ ਦੇ ਐਲਾਨ ਦਾ ਇੰਤਜ਼ਾਰ ਹੈ। ਦੱਸ ਦੇਈਏ ਕਿ ਅੱਜਕਲ ਦੋਵੇਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਰੁੱਝੇ ਹੋਏ ਹਨ।


Tags: Alia BhattRanbir KapoorBirthdayWishInstagramNeetu Singh

Edited By

Chanda Verma

Chanda Verma is News Editor at Jagbani.