ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਦਾ ਅੱਜ ਜਨਮਦਿਨ ਹੈ। 'ਗੁਨਾਹ', 'ਗੁਮਰਾਹ', 'ਸਾਰਾਂਸ਼' ਅਤੇ 'ਰਾਜ਼ੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਸੋਨੀ ਰਾਜ਼ਦਾਨ ਨੂੰ ਬੇਟੀ ਆਲੀਆ ਨੇ ਖਾਸ ਅੰਦਾਜ਼ 'ਚ ਬਰਥਡੇ ਵਿਸ਼ ਕੀਤੀ। ਆਲੀਆ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸੋਨੀ ਦੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਸੋਨੀ ਨਾਲ ਉਸ ਦਾ ਪਤੀ ਮਹੇਸ਼ ਭੱਟ ਨਜ਼ਰ ਆ ਰਿਹਾ ਹੈ।
ਤਸਵੀਰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਲਿਖਿਆ, ''ਹੈਪੀ ਬਰਥਡੇ ਮੇਰੀ ਖੂਬਸੂਰਤ-ਖੂਬਸੂਰਤ ਮੰਮੀ ਧੰਨਵਾਦ, ਅੰਦਰੂਨੀ ਖੂਬਸੂਰਤੀ ਨੂੰ ਬਾਹਰ ਪੇਸ਼ ਕਰਨ ਦੀ ਮਿਸਾਲ ਬਣਨ ਲਈ। ਸ਼ਬਦਾਂ ਦੀ ਕੋਈ ਸੀਮਾ ਨਹੀਂ ਹੈ ਜੋ ਇਹ ਬਿਆਨ ਕਰ ਸਕਣ ਕਿ ਮੈਂ ਕਿੰਨੀ ਖੁਸ਼ਕਿਸਤਮ ਹਾਂ ਤੁਹਾਡੇ ਵਰਗੀ ਮਾਂ, ਦੋਸਤ ਅਤੇ ਡਾਈਟ ਪਾਰਟਨਰ ਪਾ ਕੇ। ਦਿਨ 'ਚ 10 ਲੱਖ ਵਾਰ ਵੀ ਜੇਕਰ ਇਸ ਗੱਲ ਨੂੰ ਆਖਾ ਤਾਂ ਵੀ ਕਾਫੀ ਨਹੀਂ ਹੋਵੇਗਾ ਪਰ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮਾਂ''।