FacebookTwitterg+Mail

ਚੱਲਦੇ ਸ਼ੋਅ 'ਚ ਜਦੋਂ ਆਲੀਆ ਨੇ ਕੱਢੀ ਗਾਲ੍ਹ, ਤਾਂ ਕਰੀਨਾ ਨੇ ਇੰਝ ਉਡਾਇਆ ਮਜ਼ਾਕ

alia bhatt abuse infront of kareena kapoor and karan johar
15 October, 2019 10:52:27 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਸੁਰਖੀਆਂ 'ਚ ਛਾਈਆਂ ਹੋਈਆਂ ਹਨ। ਦਰਅਸਲ ਦੋਵੇਂ ਹਾਲ ਹੀ 'ਚ ਇਕ ਸ਼ੋਅ 'ਚ ਪਹੁੰਚੀਆਂ ਸਨ, ਜਿੱਥੇ ਦੋਹਾਂ ਨੇ ਕੁਝ ਅਜਿਹਾ ਆਖ ਦਿੱਤਾ ਕਿ ਸਾਰੇ ਹੈਰਾਨ ਰਹਿ ਗਏ। ਕਰੀਨਾ ਤੇ ਆਲੀਆ ਸਟੇਜ 'ਤੇ ਇਕੱਠੀਆਂ ਬੈਠੀਆਂ ਸਨ, ਇਸ ਦੌਰਾਨ ਆਲੀਆ, ਕਰੀਨਾ ਦੀ ਤਾਰੀਫ ਕਰ ਰਹੀ ਸੀ। ਉਦੋਂ ਹੀ ਆਲੀਆ ਦੇ ਮੂੰਹੋਂ ਗਾਲ੍ਹ ਨਿਕਲ ਜਾਂਦੀ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੂੰਹ ਅੱਗੋ ਮਾਈਕ ਹਟਾ ਲੈਂਦੀ ਹੈ ਤੇ ਮੂੰਹ ਘੁੰਮਾ ਲੈਂਦੀ ਹੈ ਪਰ ਆਲੀਆ ਦੀ ਗਾਲ੍ਹ ਕਰੀਨਾ ਸਮੇਤ ਉੱਥੇ ਮੌਜੂਦ ਸਾਰੇ ਲੋਕ ਸੁਣ ਲੈਂਦੇ ਹਨ ਤੇ ਸਾਰੇ ਜ਼ੋਰ-ਜ਼ੋਰ ਦੀ ਹੱਸਣ ਲਗਦੇ ਹਨ।

 

ਦੱਸ ਦਈਏ ਕਿ ਕਰਨ ਜੌਹਰ ਨੂੰ ਨਹੀਂ ਪਤਾ ਹੁੰਦਾ ਕਿ ਆਲੀਆ ਨੇ ਕੀ ਬੋਲਿਆ ਤੇ ਉਹ ਕਰੀਨਾ ਤੋਂ ਪੁੱਛਦੇ ਹਨ, ਕੀ ਹੋਇਆ ਆਲੀਆ ਨੇ ਕੀ ਕਿਹਾ? ਇਸ ਤੋਂ ਬਾਅਦ ਕਰੀਨਾ ਦੱਸਦੀ ਹੈ ਕਿ ਆਲੀਆ ਨੇ ਗਾਲ੍ਹ ਕੱਢੀ ਹੈ। ਇਸ 'ਤੇ ਕਰਨ, ਆਲੀਆ ਨੂੰ ਮਜ਼ਾਕ 'ਚ ਗੁੱਸੇ ਹੁੰਦੇ ਹੋਏ ਕਹਿੰਦੇ ਹਨ ''ਮੈਨੇ ਤੁਮਹਾਰੀ ਯਹੀ ਪਰਵਰਿਸ਼ ਕੀ ਹੈ।'' ਇਸ 'ਤੇ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗ ਜਾਂਦੇ ਹਨ। ਕਰੀਨਾ ਨੇ ਕਿਹਾ ਕਿ ਜੇਕਰ ਆਲੀਆ ਉਸ ਦੀ ਭਾਬੀ ਬਣ ਜਾਵੇ ਤਾਂ ਉਸ ਨੂੰ ਬਹੁਤ ਖੁਸ਼ੀ ਹੋਵੇਗੀ।

 
 
 
 
 
 
 
 
 
 
 
 
 
 

#throwback: Kareena & Alia in a frame is too much beauty together.♥

A post shared by Kareena Kapoor Khan (@kareena.kapoor.official) on Oct 11, 2019 at 10:49pm PDT


Tags: Alia BhattAbuse Infront Kareena Kapoor Karan Johar VideoBollywood Celebrity

Edited By

Sunita

Sunita is News Editor at Jagbani.