ਮੁੰਬਈ(ਬਿਊਰੋ)— ਬਾਲੀਵੁੱਡ ਦੀ ਕਿਊਟ ਅਤੇ ਖੂਬਸੂਰਤ ਅਭਿਨੇਤਰੀ ਆਲੀਆ ਭੱਟ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 15 ਮਾਰਚ, 1993 ਨੂੰ ਮੁੰਬਈ 'ਚ ਮਸ਼ਹੂਰ ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਅਤੇ ਸੋਨੀ ਰਾਜਦਾਨ ਦੇ ਘਰ ਹੋਇਆ ਸੀ।
ਆਲੀਆ ਵੀ ਦੂਜੀਆਂ ਲੜਕੀਆਂ ਵਾਂਗ ਆਪਣੇ ਪਿਤਾ ਵਰਗਾ ਜੀਵਨਸਾਥੀ ਨਹੀਂ ਚਾਹੁੰਦੀ ਕਿਉਂਕਿ ਉਨ੍ਹਾਂ ਦੇ ਪਿਤਾ ਦੇ ਕਈਆਂ ਨਾਲ ਸੰਬੰਧ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਜੀਵਨ ਕਈ ਤਰ੍ਹਾਂ ਦੇ ਵਿਵਾਦਾਂ ਨਾਲ ਭਰਪੂਰ ਰਿਹਾ ਹੈ। ਉਹ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਜੀਵਨਸਾਥੀ ਚਾਹੁੰਦੀ ਹੈ, ਜੋ ਉਨ੍ਹਾਂ ਦਾ ਪਹਿਲਾਂ ਇਕ ਚੰਗਾ ਦੋਸਤ ਹੋਵੇ ਅਤੇ ਉਨ੍ਹਾਂ ਨੂੰ ਖੁਸ਼ ਰੱਖ ਸਕੇ।
ਜਾਣਕਾਰੀ ਅਨੁਸਾਰ ਆਪਣੀ ਕਰੀਅਰ ਦੀ ਪਹਿਲੀ ਫਿਲਮ 'ਸਟੂਡੈਂਟ ਆਫ ਦਿ ਈਅਰ' ਲਈ ਉਨ੍ਹਾਂ ਨੇ ਆਪਣਾ 16 ਕਿਲੋਂ ਤੱਕ ਵਜ਼ਨ ਘਟਾਇਆ ਸੀ। ਜਦੋਂ ਆਲੀਆ ਭੱਟ ਨੇ ਡੈਬਿਊ ਕੀਤਾ ਸੀ ਉਸ ਸਮੇਂ ਉਹ ਸਿਰਫ 19 ਸਾਲ ਦੀ ਸੀ।
ਬਤੌਰ ਚਾਈਲਡ ਸਹਿ-ਕਲਾਕਾਰ ਆਲੀਆ ਸਾਲ 1999 'ਚ ਰਿਲੀਜ਼ ਹੋਈ ਫਿਲਮ 'ਸੰਘਰਸ਼' 'ਚ ਕੰਮ ਕਰ ਚੁੱਕੀ ਹੈ। ਅਦਾਕਾਰੀ ਨਾਲ ਆਲੀਆ ਭੱਟ ਨੇ ਗਾਇਕੀ 'ਚ ਵੀ ਆਪਣੀ ਕਿਸਮਤ ਆਜਮਾ ਚੁੱਕੀ ਹੈ। ਉਸ ਦਾ ਗਾਇਆ ਗੀਤ 'ਸਮਝਾਵਾਂ ਅਨਪਲਗਡ' ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ। ਜਨਮਦਿਨ ਮੌਕੇ ਦੇਖੋ ਆਲੀਆ ਦੇ ਬਚਪਨ ਦੀਆਂ ਕੁਝ ਖਾਸ ਤਸਵੀਰਾਂ।