FacebookTwitterg+Mail

ਆਲੀਆ ਨੇ ਕਿਹਾ, 'ਡੀਅਰ ਜ਼ਿੰਦਗੀ' 'ਤੇ ਮਿਹਰਬਾਨ ਹੈ ਸੈਂਸਰ ਬੋਰਡ

alia bhatt dear zindagi
16 November, 2016 06:02:19 PM
ਮੁੰਬਈ— ਅਭਿਨੇਤਰੀ ਆਲੀਆ ਭੱਟ ਖੁਸ਼ ਹੈ ਕਿ ਸੈਂਸਰ ਬੋਰਡ ਨੇ ਉਸ ਦੀ ਅਗਾਮੀ ਫਿਲਮ 'ਡੀਅਰ ਜ਼ਿੰਦਗੀ' ਨੂੰ ਬਿਨਾਂ ਕਿਸੇ ਕੱਟ ਦੇ ਰਿਲੀਜ਼ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਭਿਨੇਤਰੀ ਨੂੰ ਆਪਣੀ ਪਿਛਲੀ ਫਿਲਮ 'ਉੜਤਾ ਪੰਜਾਬ' ਨੂੰ ਲੈ ਕੇ ਸੈਂਸਰ ਬੋਰਡ ਨਾਲ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ।
ਅਜਿਹੀਆਂ ਖਬਰਾਂ ਹਨ ਕਿ ਸੈਂਸਰ ਬੋਰਡ ਨੇ ਗੌਰੀ ਸ਼ਿੰਦੇ ਵਲੋਂ ਡਾਇਰੈਕਟ ਫਿਲਮ ਦੇ ਕਿਸੇ ਵੀ ਦ੍ਰਿਸ਼ ਨੂੰ ਬਿਨਾਂ ਹਟਾਏ ਇਸ ਦੇ ਰਿਲੀਜ਼ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਨੂੰ ਯੂ. ਏ. ਸਰਟੀਫਿਕੇਟ ਦਿੱਤਾ ਹੈ। ਜਦੋਂ ਆਲੀਆ ਕੋਲੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਮੈਂ ਬਹੁਤ ਉਤਸ਼ਾਹਿਤ ਹਾਂ। ਸੈਂਸਰ ਬੋਰਡ 'ਡੀਅਰ ਜ਼ਿੰਦਗੀ' ਨੂੰ ਲੈ ਕੇ ਬਹੁਤ ਮਿਹਰਬਾਨ, ਬਹੁਤ ਦਿਆਲੂ ਤੇ ਬਹੁਤ ਮਿੱਠੀ ਹੈ। ਮੇਰੀ ਫਿਲਮ ਰਿਲੀਜ਼ ਹੋ ਰਹੀ ਹੈ ਤੇ ਮੈਂ ਸਿਰਫ ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖਣਾ ਚਾਹੁੰਦੀ ਹਾਂ।'
23 ਸਾਲਾ ਅਭਿਨੇਤਰੀ ਇਥੇ ਟਵਿੰਕਲ ਖੰਨਾ ਦੀ ਕਿਤਾਬ 'ਦਿ ਲੀਜੈਂਡ ਆਫ ਲਕਸ਼ਮੀ ਪ੍ਰਸਾਦ' ਦੀ ਘੁੰਡ ਚੁਕਾਈ ਮੌਕੇ ਬੋਲ ਰਹੀ ਸੀ। ਆਲੀਆ ਨੇ ਟਵਿੰਕਲ ਦੀ ਲੇਖਣੀ ਦੀ ਤਾਰੀਫ ਕੀਤੀ। ਉਸ ਨੇ ਕਿਹਾ, 'ਟਵਿੰਕਲ ਦੀ ਲੇਖਣੀ ਦੂਜੇ ਹੀ ਪੱਧਰ ਦੀ ਹੈ। ਤੁਸੀਂ ਇਸ ਨੂੰ ਜਾਣਨ ਲਈ 'ਕੌਫੀ ਵਿਦ ਕਰਨ' ਦੇਖ ਸਕਦੇ ਹੋ। ਟਵਿੰਕਲ ਜਿਸ ਤਰ੍ਹਾਂ ਦੀ ਇਨਸਾਨ ਹੈ, ਮੈਂ ਉਸ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਮੈਂ ਇਥੇ ਉਨ੍ਹਾਂ ਦੀ ਕਿਤਾਬ ਦੀ ਘੁੰਡ ਚੁਕਾਈ ਦੇ ਮੌਕੇ 'ਤੇ ਸ਼ਾਮਲ ਹੋ ਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ।'

Tags: ਆਲੀਆ ਭੱਟ Alia Bhatt ਡੀਅਰ ਜ਼ਿੰਦਗੀ Dear Zindagi ਸੈਂਸਰ ਬੋਰਡ Censor Board