FacebookTwitterg+Mail

Femina Magazine ਦੇ ਕਵਰ ਪੇਜ 'ਤੇ ਛਾਈ ਆਲੀਆ ਭੱਟ

alia bhatt exudes class on femina s latest cover
08 May, 2019 03:28:33 PM

ਮੁੰਬਈ(ਬਿਊਰੋ)— ਫਿਲ‍ਮ ਇੰਡਸ‍ਟਰੀ ਦੀ ਸਭ ਤੋਂ ਕਿਊਟ ਅਦਾਕਾਰਾ ਆਲੀਆ ਭੱਟ ਨੇ ਬਹੁਤ ਘੱਟ ਸਮੇਂ 'ਚ ਹੀ ਇਕ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਉਨ੍ਹਾਂ ਨੇ ਆਪਣੀ ਪਹਿਲੀ ਫਿਲ‍ਮ 'ਸ‍ਟੂਡੇਂਟ ਆਫ ਦਿ ਈਅਰ' ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ। ਇਹੀ ਨਹੀਂ ਹਾਲ ਹੀ 'ਚ ਆਲੀਆ ਨੂੰ ਆਪਣੀ ਬੇਮਿਸਾਲ ਐਕਟਿੰਗ ਲਈ ਫਿਲ‍ਮਫੇਅਰ ਵੱਲੋਂ 'ਬੈਸ‍ਟ ਅਦਾਕਾਰਾ' ਦਾ ਐਵਾਰਡ ਵੀ ਮਿਲਿਆ। ਉਂਝ ਤਾਂ ਆਲੀਆ ਆਏ ਦਿਨ ਕਿਸੇ ਨਹੀਂ ਕਿਸੇ ਮੈਗਜ਼ੀਨ ਦੇ ਕਵਰ ਪੇਜ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਉਂਦੀ ਰਹਿੰਦੀ ਹੈ ਪਰ ਇਸ ਵਾਰ ਉਨ੍ਹਾਂ ਦੇ ਲੁੱਕ ਦੀ ਗੱਲ ਹੀ ਕੁਝ ਹੋਰ ਹੈ। ਜੀ ਹਾਂ, ਖੂਬਸੂਰਤ ਆਲੀਆ ਫੈਮਿਨਾ ਦੇ ਕਵਰ ਪੇਜ 'ਤੇ ਛਾਈ ਹੈ। ਆਲੀਆ ਨੇ ਇਸ ਕਵਰ ਪੇਜ ਲਈ ਗਰੇ ਕਲਰ ਦੀ ਡਰੈੱਸ ਪਹਿਨੀ ਹੋਈ ਹੈ, ਜਿਸ 'ਚ ਉਹ ਬੇਹੱਦ ਅਟਰੈਕਟਿਵ ਨਜ਼ਰ ਆ ਰਹੀ ਹੈ।



ਹਾਲ ਹੀ 'ਚ ਆਲੀਆ ਭੱਟ ਨੇ 7ra੍ਰia ਮੈਗਜ਼ੀਨ ਦੇ ਕਵਰ ਪੇਜ ਲਈ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਉਹ ਬਿਲਕੁੱਲ ਵੱਖਰੀ ਲੁੱਕ 'ਚ ਨਜ਼ਰ ਆਈ। ਇਹ ਕਵਰ ਕਾਫੀ ਵੱਖਰਾ ਸੀ ਕਿਉਂਕਿ ਇਸ 'ਤੇ ਉਹ ਕਿਸੇ ਡਰੈੱਸ 'ਚ ਨਹੀਂ ਸਗੋਂ ਸਾੜ੍ਹੀ 'ਚ ਨਜ਼ਰ ਆਈ। ਦੱਸ ਦੇਈਏ ਕਿ ਹਾਲ ਹੀ 'ਚ ਆਲੀਆ ਦੀ ਫਿਲ‍ਮ 'ਕਲੰਕ' ਸਿਨੇਮਾਘਰਾਂ 'ਚ ਰਿਲੀਜ਼ ਹੋਈ ਜੋ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਅਸਫਲ ਰਹੀ ਪਰ ਹਾਂ ਆਲੀਆਂ ਦੀ ਐਕਟਿੰਗ ਨੂੰ ਸਾਰਿਆਂ ਨੇ ਹੀ ਕਾਫੀ ਪਸੰਦ ਕੀਤਾ।


Tags: Alia BhattFemina MagazinePhotoshootKalankStudent of the YearBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.