FacebookTwitterg+Mail

ਆਲੀਆ ਭੱਟ ਦੇ ਇੰਸਟਾਗ੍ਰਾਮ ਪ੍ਰਸ਼ੰਸਕਾਂ ਦੀ ਵੱਧਦੀ ਗਿਣਤੀ ਨੇ 'ਡੀਅਰ ਜ਼ਿੰਦਗੀ' ਬਣਾਇਆ ਹੋਰ ਵੀ...!

alia bhatt fans dear zindagi
03 November, 2016 01:17:40 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਦੀ ਗਿਣਤੀ 1 ਕਰੋੜ ਹੋ ਗਈ ਹੈ। ਇਸ ਖੁਸ਼ੀ 'ਚ ਉਸ ਨੇ ਕਿਹਾ ਕਿ ਮੇਰੇ ਪ੍ਰਸ਼ੰਸਕਾਂ ਨੇ ਇਸ ਪ੍ਰਪਤੀ ਨਾਲ ਮੇਰੀ ਆਉਣ ਵਾਲੀ ਫਿਲਮ 'ਡੀਅਰ ਜ਼ਿੰਦਗੀ' ਨੂੰ ਹੋਰ ਵੀ ਵਧੀਆ ਬਣਾ ਦਿੱਤਾ ਹੈ। ਗੌਰੀ ਸ਼ਿੰਦੇ ਦੀ ਫਿਲਮ 'ਜੀਅਰ ਜ਼ਿੰਦਗੀ' 'ਚ ਸ਼ਾਹਰੁਖ ਖਾਨ ਨਾਲ ਨਜ਼ਰ ਆਵੇਗੀ। 23 ਸਾਲਾਂ ਦੀ ਅਭਿਨੇਤਰੀ ਨੇ ਸੋਸ਼ਲ ਮੀਡੀਆ 'ਤੇ ਇਹ ਗੱਲ ਨੂੰ ਸ਼ੇਅਰ ਕੀਤਾ ਹੈ ਅਤੇ ਪ੍ਰਸ਼ੰਸਕਾਂ ਦੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਆਲੀਆ ਭੱਟ ਨੇ ਲਿਖਿਆ ਹੈ, ''ਇੰਸਟਾਗ੍ਰਾਮ 'ਤੇ 1 ਕਰੋੜ ਪ੍ਰਸ਼ੰਸਕਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੇਰੀ ਆਉਣ ਵਾਲੀ ਫਿਲਮ 'ਡੀਅਰ ਜ਼ਿੰਦਗੀ' ਨੂੰ ਹੋਰ ਵੀ ਬੇਹਿਤਰ ਬਣਾ ਦਿੱਤਾ ਹੈ।'' ਦੀਪਿਕਾ ਪਾਦੂਕੋਣ ਅਤੇ ਪ੍ਰਿਯੰਕਾ ਚੋਪੜਾ ਤੋਂ ਬਾਅਦ ਆਲੀਆ ਤੀਜੀ ਹਿੰਦੀ ਫਿਲਮ ਅਭਿਨੇਤਰੀ ਹੈ, ਜਿਸ ਦੇ ਇੰਸਟਾਗ੍ਰਾਮ 'ਤੇ 1 ਕਰੋੜ ਪ੍ਰਸ਼ੰਸਕ ਹਨ। ਦੀਪਿਕਾ ਦੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਦੀ ਗਿਣਤੀ 26 ਕਰੋੜ ਹੈ ਅਤੇ ਪ੍ਰਿਯੰਕਾ ਚੋਪੜਾ ਦੇ 1 ਕਰੋੜ 18 ਲੱਖ ਪ੍ਰਸ਼ੰਸਕ ਹਨ।

Tags: ਆਲੀਆ ਭੱਟਇੰਸਟਾਗ੍ਰਾਮ ਪ੍ਰਸ਼ੰਸਕਾਂਡੀਅਰ ਜ਼ਿੰਦਗੀ Alia Bhatt Instagram fans dear zindagi