FacebookTwitterg+Mail

ਆਲੀਆ ਭੱਟ ਨੇ ਸ਼ੁਰੂ ਕੀਤੀ 'ਸੜਕ 2' ਦੀ ਸ਼ੂਟਿੰਗ, ਭੈਣ ਨੇ ਕੀਤਾ ਇੰਝ ਸਵਾਗਤ

alia bhatt gets a warm welcome from sister pooja bhatt
22 May, 2019 09:42:31 AM

ਮੁੰਬਈ(ਬਿਊਰੋ)— 'ਕਲੰਕ' ਦੀ ਨਾਕਾਮਯਾਬੀ ਤੋਂ ਬਾਅਦ ਆਲੀਆ ਭੱਟ ਨੇ 'ਸੜਕ-2' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਆਲੀਆ ਨੇ ਆਪਣੀ ਇਸ ਫਿਲਮ ਦੀ ਸ਼ੂਟਿੰਗ ਪੂਰੇ ਉਤਸ਼ਾਹ ਨਾਲ ਸ਼ੁਰੂ ਕੀਤੀ ਹੈ। ਜਿਵੇਂ ਹੀ ਉਸ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ, ਉਸ ਦੀ ਭੈਣ ਪੂਜਾ ਭੱਟ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰੇਕ ਦਿੱਤੀ। ਸੋਸ਼ਲ ਮੀਡੀਆ 'ਤੇ ਆਲੀਆ ਭੱਟ ਦੀ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੁਝ ਘੰਟੇ ਪਹਿਲਾਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਹੁਣ ਤਕ ਹਜ਼ਾਰਾਂ ਲਾਈਕ ਤੇ ਕੁਮੈਂਟ ਮਿਲ ਚੁੱਕੇ ਹਨ।


ਫਿਲਮ 'ਸੜਕ-2' 'ਚ ਆਲੀਆ ਭੱਟ ਤੋਂ ਇਲਾਵਾ ਪੂਜਾ ਭੱਟ, ਆਦਿੱਤਿਆ ਰਾਏ ਕਪੂਰ ਤੇ ਸੰਜੇ ਦੱਤ ਦਮਦਾਰ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫਿਲਮ 1991 'ਚ ਆਈ ਫਿਲਮ 'ਸੜਕ' ਦਾ ਸੀਕੂਅਲ ਹੈ। ਇਸ 'ਚ ਪੂਜਾ ਭੱਟ ਤੇ ਸੰਜੈ ਦੱਤ ਲੀਡ ਰੋਲ 'ਚ ਸੀ। ਹੁਣ ਇਸ ਦੇ ਸੀਕੁਅਲ 'ਚ ਪਹਿਲੀ ਵਾਰ ਆਲੀਆ ਆਪਣੀ ਭੈਣ ਨਾਲ ਨਜ਼ਰ ਆਵੇਗੀ। ਇਸ ਨਾਲ ਉਹ ਪਹਿਲੀ ਵਾਰ ਹੋਮ ਪ੍ਰੋਡਕਸ਼ਨ 'ਚ ਕੰਮ ਕਰੇਗੀ। 'ਸੜਕ-2' ਦਾ ਡਾਇਰੈਕਸ਼ਨ ਤੇ ਪ੍ਰੋਡਕਸ਼ਨ ਮਹੇਸ਼ ਭੱਟ ਕਰ ਰਹੇ ਹਨ। ਫਿਲਮ ਅਗਲੇ ਸਾਲ 10 ਜੁਲਾਈ ਨੂੰ ਰਿਲੀਜ਼ ਹੋਵੇਗੀ।


Tags: Sadak 2Alia BhattPooja Bhatt Sanjay DuttBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.