FacebookTwitterg+Mail

ਮਾਂ ਸੋਨੀ ਰਾਜਦਾਨ ਦੇ ਜਨਮਦਿਨ ਮੌਕੇ ਆਲੀਆ ਨੇ ਸ਼ੇਅਰ ਕੀਤੀ ਬਚਪਨ ਦੀ ਇਹ ਖਾਸ ਤਸਵੀਰ

alia bhatt goes nostalgic on mom soni razdan  s birthday
25 October, 2019 12:46:09 PM

ਮੁੰਬਈ(ਬਿਊਰੋ)- ਹਰ ਬੱਚੇ ਲਈ ਆਪਣੀ ਮਾਂ ਦਾ ਜਨਮਦਿਨ ਖਾਸ ਹੁੰਦਾ ਹੈ। ਇਹ ਉਹ ਦਿਨ ਹੁੰਦਾ ਹੈ, ਜਦੋਂ ਤੁਸੀਂ ਆਪਣੀ ਮਾਂ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਅਤੇ ਉਸ ਦੇ ਦਿਨ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਫਾਰਮੂਲੇ ਅਜਮਾਉਂਦੇ ਹੋ। ਜਿਵੇਂ ਅਸੀਂ ਸਾਰੇ ਆਪਣੀ ਮਾਂ ਨਾਲ ਪਿਆਰ ਕਰਦੇ ਹਾਂ, ਉਸੇ ਤਰ੍ਹਾਂ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਆਪਣੀ ਮਾਂ ਸੋਨੀ ਰਾਜਦਾਨ ਨਾਲ ਬੇਹੱਦ ਪਿਆਰ ਕਰਦੀਆਂ ਹੈ। ਅੱਜ ਸੋਨੀ  ਰਾਜਦਾਨ ਦਾ ਜਨਮਦਿਨ ਹੈ ਅਤੇ ਆਲੀਆ ਭੱਟ ਆਪਣੀ ਮਾਂ ਦੀ ਤਾਰੀਫ ਵਿਚ ਅਤੇ ਉਨ੍ਹਾਂ ਨੂੰ ਧੰਨਵਾਦ ਬੋਲਣ ਲਈ ਪੋਸਟ ਸ਼ੇਅਰ ਨਾ ਕਰੇ ਅਜਿਹਾ ਤਾਂ ਹੋ ਨਹੀਂ ਸਕਦਾ।


ਆਲੀਆ ਨੇ ਸੋਸ਼ਲ ਮੀਡੀਆ ’ਤੇ ਆਪਣੀ ਮਾਂ ਸੋਨੀ ਰਾਜਦਾਨ ਸਾਥ ਇਕ ਥਰੋਬੈਕ ਤਸਵੀਰ ਪੋਸਟ ਕੀਤੀ ਹੈ।  ਇਹ ਤਸਵੀਰ ਆਲੀਆ ਦੇ ਬਚਪਨ ਦੀ ਹੈ, ਜਿਸ ਵਿਚ ਉਹ ਮਾਂ ਸੋਨੀ ਦੀ ਗੋਦ ਵਿਚ ਬੈਠੀ ਹੈ ਅਤੇ ਕੈਮਰੇ ਦੇ ਵੱਲ ਦੇਖ ਰਹੀ ਹੈ। ਉਥੇ ਹੀ ਉਨ੍ਹਾਂ ਦੀ ਮਾਂ ਸੋਨੀ ਉਨ੍ਹਾਂ ਨੂੰ ਦੇਖ ਕੇ ਹੱਸ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਲਿਖਿਆ, ‘‘ਸਭ ਤੋਂ ਜ਼ਿਆਦਾ ਪ੍ਰੇਰਿਤ ਕਰਨ ਵਾਲੀ, ਸਮਝਦਾਰ, ਖੂਬਸੂਰਤ, ਸਪੈਸ਼ਲ ਇਨਸਾਨ ਨੂੰ ਸ਼ੁੱਭਕਾਮਨਾਵਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮਾਂ। ਤੁਹਾਡਾ ਆਪਣੇ ਵਰਗਾ ਹੋਣ ਲਈ ਧੰਨਵਾਦ ਅਤੇ ਮੈਨੂੰ ਦੁਨੀਆ ਵਿਚ ਲਿਆਉਣ ਲਈ ਧੰਨਵਾਦ। ਹੈਪੀ ਬਰਥਡੇ ਮਾਂ।’’
Punjabi Bollywood Tadka
ਦੱਸ ਦੇਈਏ ਕਿ ਵੀਰਵਾਰ ਤੱਕ ਆਲੀਆ ਭੱਟ ਆਪਣੀ ਭੈਣ ਸ਼ਾਹੀਨ ਅਤੇ ਬੁਆਏਫਰੈਂਡ ਰਣਬੀਰ ਕਪੂਰ ਨਾਲ ਲੰਡਨ ਵਿਚ ਸੀ। ਰਣਬੀਰ ਤੇ ਆਲੀਆ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਛਾਈਆਂ ਹੋਈਆਂ ਸਨ।


Tags: Alia BhattSoni RazdanBirthdayChildhood PicBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari