ਮੁੰਬਈ— ਬਾਲੀਵੁੱਡ ਦੀ ਕਿਊਟ ਅਤੇ ਖੂਬਸੂਰਤ ਅਭਿਨੇਤਰੀ ਆਲੀਆ ਭੱਟ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੀ ਹੈ। ਉਹ ਅੱਜ 24 ਸਾਲ ਦੀ ਹੋ ਚੁੱਕੀ ਹੈ। ਉਨ੍ਹਾਂ ਦਾ ਜਨਮ 15 ਮਾਰਚ, 1993 ਨੂੰ ਮੁੰਬਈ 'ਚ ਮਸ਼ਹੂਰ ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਅਤੇ ਸੋਨੀ ਰਾਜਦਾਨ ਦੇ ਘਰ ਹੋਇਆ ਸੀ। ਆਲੀਆ ਭੱਟ ਨੂੰ ਉਸ ਦੀਆਂ ਫਿਲਮਾਂ ਤੋਂ ਜ਼ਿਆਦਾ ਕਮਜ਼ੋਰ ਜੀ. ਕੇ. ਲਈ ਜਾਣਦੇ ਹਨ। ਹਾਲ ਹੀ 'ਚ ਕਪਿਲ ਸ਼ਰਮਾ ਦੇ ਸ਼ੋਅ 'ਚ ਆਪਣੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦੀ ਪ੍ਰਮੋਸ਼ਨ ਲਈ ਪਹੁੰਚੀ ਆਲੀਆ ਤੋਂ ਕਪਿਲ ਨੇ ਜਰਨਲ ਨੋਲਜ ਦੇ ਕੁਝ ਮਜੇਦਾਰ ਸਵਾਲ ਪੁੱਛੇ ਸਨ। ਟਾਕ ਸ਼ੋਅ 'ਕੌਫੀ ਵਿਦ ਕਰਨ' 'ਚ ਜਦੋਂ ਕਰਨ ਜੌਹਰ ਨੇ ਆਲੀਆ ਭੱਟ ਤੋਂ ਭਾਰਤ ਦੇ ਰਾਸ਼ਟਰਪਤੀ ਦਾ ਨਾਂ ਪੁੱਛਿਆ ਸੀ ਤਾਂ ਉਸ ਨੇ ਮਹਾਰਾਸ਼ਟਰ ਦੇ ਸੀ. ਐੱਮ. ਪ੍ਰਿਥਵੀਰਾਜ ਚੌਹਾਨ ਦਾ ਨਾਂ ਲਿਆ ਸੀ। ਬਸ ਉਸ ਸਮੇਂ ਤੋਂ ਆਲੀਆ ਦੇ ਜੀ. ਕੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਮਜ਼ਾਕ ਉਡਦਾ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ 'ਕੌਫੀ ਦਿਨ ਕਰਨ' 'ਚ ਪੁੱਛੇ ਜਾਣ ਵਾਲੇ ਆਸਾਨ ਸਵਾਲਾਂ ਦੇ ਜਵਾਬ ਅਜਬ-ਗਜਬ ਦੇਣ ਦੇ ਮਾਮਲੇ 'ਚ ਅਨੁਸ਼ਕਾ ਸ਼ਰਮਾ ਅਤੇ ਸੋਨਮ ਕਪੂਰ ਵੀ ਪਿੱਛੇ ਨਹੀਂ ਹੈ। ਜਦੋਂ ਅਨੁਸ਼ਕਾ ਤੋਂ ਪੁੱਛਿਆ ਗਿਆ ਸੀ ਕਿ ਮਹਾਰਾਸ਼ਟਰ ਦਾ ਸੀ. ਐੱਮ. ਕੌਣ ਹੈ ਤਾਂ ਅਨੁਸ਼ਕਾ ਨੇ ਝੱਟ ਅਸ਼ੋਕ ਚੌਹਾਨ ਦਾ ਨਾਂ ਲੈ ਦਿੱਤਾ।