ਮੁੰਬਈ(ਬਿਊਰੋ)- ਆਲੀਆ ਭੱਟ ਤਾਲਾਬੰਦੀ ਦੌਰਾਨ ਆਪਣੇ ਕਰੀਬੀਆਂ ਨਾਲ ਸਮਾਂ ਬਿਤਾ ਰਹੀ ਹੈ। ਆਲੀਆ ਚਾਹੇ ਹੀ ਫਿਲਮੀ ਬੈਕਗਰਾਊਂਡ ’ਚੋਂ ਹੈ ਪਰ ਆਪਣੀ ਮਿਹਨਤ ਨਾਲ ਉਨ੍ਹਾਂ ਨੇ ਸਿਨੇਮਾ ਵਿਚ ਖੁੱਦ ਦੀ ਵੱਖਰੀ ਪਛਾਣ ਬਣਾਈ ਹੈ। ‘ਸਟੂਡੈਂਟ ਆਫ ਦਿ ਈਅਰ’ ਤੋਂ ਲੈ ਕੇ ਹਾਲੀਆ ਰਿਲੀਜ਼ ਹੋਈਆਂ ਫਿਲਮਾਂ ਤੱਕ ਆਲੀਆ ਨੇ ਖੁੱਦ ਨੂੰ ਸਾਬਿਤ ਕੀਤਾ ਹੈ। ਆਲੀਆ ਦੀ ਲਾਈਫਸਟਾਇਲ ਕਾਫੀ ਲਗਜ਼ਰੀ ਹੈ। ਇਹੀ ਨਹੀਂ ਉਨ੍ਹਾਂ ਕੋਲ ਆਪਣੀ ਲਗਜ਼ਰੀ ਵੈਨਿਟੀ ਵੈਨ ਵੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦੇ ਵੈਨਿਟੀ ਦੀਆਂ ਅੰਦਰ ਦੀਆਂ ਤਸਵੀਰਾਂ। ਸੋਸ਼ਲ ਮੀਡੀਆ ’ਤੇ ਆਲੀਆ ਭੱਟ ਦੇ ਇਕ ਫੈਨ ਪੇਜ ਨੇ ਉਨ੍ਹਾਂ ਦੀ ਵੈਨਿਟੀ ਵੈਨ ਦੀ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਉਹ ਜਗ੍ਹਾ ਹੈ, ਜਿੱਥੇ ਆਲੀਆ ਆਪਣੇ ਘਰ ਵਿਚ ਵੀ ਜ਼ਿਆਦਾ ਸਮਾਂ ਬਿਤਾਉਂਦੀ ਹੈ। ਆਲੀਆ ਨੇ ਆਪਣੀ ਪਸੰਦ ਨਾਲ ਇਸ ਨੂੰ ਡਿਜ਼ਾਇਨ ਕਰਵਾਇਆ ਹੈ। ਅਜੇ ਤਾਂ ਤਾਲਾਬੰਦੀ ਦੌਰਾਨ ਸਾਰੇ ਆਪਣੇ ਘਰਾਂ ਵਿਚ ਹਨ ਪਰ ਜਦੋਂ ਸ਼ੂਟਿੰਗ ਦਾ ਸਮਾਂ ਹੁੰਦਾ ਹੈ ਤਾਂ ਆਲੀਆ ਨੂੰ ਇਸ ਜਗ੍ਹਾ ’ਤੇ ਸਭ ਤੋਂ ਜ਼ਿਆਦਾ ਸੁਕੂਨ ਮਿਲਦਾ ਹੈ। ਆਲੀਆ ਦੀ ਵੈਨਿਟੀ ਵੈਨ ਕਾਫੀ ਕੋਜੀ ਹੈ। ਇਸ ਵਿਚ ਰੰਗਬਿਰੰਗੇ ਕੁਸ਼ਨ, ਸਾਇਡ ਲੈਂਪ, ਟੇਬਲ ਅਤੇ ਚੇਅਰ ਸਾਰੀਆਂ ਚੀਜ਼ਾਂ ਕਾਫੀ ਸ਼ਾਨਦਾਰ ਹਨ। ਕੁੱਝ ਸਮਾਂ ਪਹਿਲਾਂ ਹੀ ਆਲੀਆ ਭੱਟ ਨੇ ਇਨ੍ਹਾਂ ਨੂੰ ਰੇਨੋਵੇਟ ਕਰਾਇਆ ਸੀ। ਤੁਸੀਂ ਇਸ ਵੈਨਿਟੀ ਦੀ ਤੁਲਣਾ ਕਿਸੇ ਚਲਦੇ ਫਿਰਦੇ ਆਲੀਸ਼ਾਨ ਘਰ ਨਾਲ ਕਰ ਸਕਦੇ ਹਨ। ਵੈਨਿਟੀ ਵੈਨ ਦੇ ਇਸ ਹਿੱਸੇ ਨੂੰ ਉਨ੍ਹਾਂ ਦਾ ਚੱਲਦਾ ਫਿਰਦਾ ਗਰੀਨ ਰੂਮ ਕਹਿ ਸਕਦੇ ਹੋ। ਖਬਰਾਂ ਦੀਆਂ ਮੰਨੀਏ ਤਾਂ ਆਲੀਆ ਦੇ ਇਸ ਵੈਨਿਟੀ ਵੈਨ ਨੂੰ ਗੌਰੀ ਖਾਨ ਨੇ ਡਿਜ਼ਾਇਨ ਕੀਤਾ ਹੈ।