FacebookTwitterg+Mail

ਕਿਸੇ ਫਾਈਵ ਸਟਾਰ ਹੋਟਲ ਤੋਂ ਘੱਟ ਨਹੀਂ ਹੈ ਆਲੀਆ ਦਾ ਬੰਗਲਾ, ਕਰੋੜਾਂ ਦੀ ਹੈ ਮਾਲਕਨ

alia bhatt mumbai apartment
07 June, 2018 12:12:40 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ 'ਪਟਾਖਾ ਗੁੱਡੀ' ਯਾਨੀ ਅਲੀਆ ਭੱਟ ਨੂੰ ਕੌਣ ਨਹੀਂ ਜਾਣਦਾ। ਉਸ ਨੇ ਤਕਰੀਬਨ 25 ਸਾਲ ਦੀ ਉਮਰ 'ਚ ਬਾਲੀਵੁੱਡ 'ਚ ਆਪਣੀ ਖਾਸ ਪਛਾਣ ਬਣਾ ਲਈ ਹੈ। ਉਸ ਦੀ ਅਦਾਕਾਰੀ ਤੇ ਚੁਲਬੁਲੇ ਅੰਦਾਜ਼ 'ਤੇ ਲੱਖਾਂ ਲੋਕ ਮਰਦੇ ਹਨ। 25 ਸਾਲ ਦੀ ਉਮਰ 'ਚ ਆਲੀਆ ਤਕਰੀਬਨ 4 ਮਿਲੀਅਨ ਡਾਲਰ ਯਾਨੀ 25 ਕਰੋੜ ਦੀ ਸੰਪਤੀ ਦੀ ਮਾਲਕਨ ਬਣ ਗਈ ਹੈ।
Punjabi Bollywood Tadka
ਦੱਸ ਦੇਈਏ ਕਿ ਬਾਲੀਵੁੱਡ ਸਿਤਾਰਿਆਂ ਕੋਲ ਸੰਪਤੀ ਦੀ ਘਾਟ ਨਹੀਂ ਹੈ। ਕਈ ਸਿਤਾਰਿਆਂ ਦੀ ਸੰਪਤੀ ਮੁੰਬਈ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਹੈ। ਇਹ ਸਾਰੀ ਸੰਪਤੀ ਆਲੀਆ ਨੇ ਖੁਦ ਆਪਣੇ 6 ਸਾਲ ਦੇ ਕਰੀਅਰ ਦੀ ਬਦਲੌਤ ਬਣਾਈ ਹੈ। ਬ੍ਰਾਂਡ ਅੰਡੋਸਰਸਮੈਂਟ ਲਈ ਆਲੀਆ 1 ਲੱਖ ਪ੍ਰਤੀਜਿਨ ਲੈਂਦੀ ਹੈ।
Punjabi Bollywood Tadka
ਆਪਣੀ ਮਿਹਨਤ ਦੀ ਕਮਾਈ ਨਾਲ ਆਲੀਆ ਨੇ ਇਕ ਫਲੈਟ ਖਰੀਦਿਆ ਹੈ, ਜੋ ਕਾਫੀ ਸ਼ਾਨਦਾਰ ਹੈ। ਉਸ ਨੇ ਆਪਣੇ ਇਸ ਅਪਾਰਟਮੈਂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ। ਘਰ ਦੇ ਹਰੇਕ ਕੋਣੇ ਨੂੰ ਉਸ ਨੇ ਬੇਹੱਦ ਖੂਬਸੂਰਤ ਢੰਗ ਨਾਲ ਸਜਾਇਆ ਹੋਇਆ ਹੈ। ਆਲੀਆ ਦਾ ਇਹ ਸ਼ਾਨਦਾਰ ਘਰ ਦਾ ਰਿਨੋਵੇਸ਼ਨ ਕਰੀਬ ਡੇਢ ਸਾਲ 'ਚ ਪੂਰਾ ਹੋਇਆ ਸੀ।
Punjabi Bollywood Tadka
ਆਲੀਆ ਨੇ ਇਸ ਘਰ ਨੂੰ ਹਰ ਪਾਸੋਂ ਪ੍ਰਫੈਕਟ ਤਰੀਕੇ ਨਾਲ ਸਜਾਇਆ ਹੋਇਆ ਹੈ। ਘਰ ਨੂੰ ਦੇਖਣ ਵਾਲਾ ਵਿਅਕਤੀ ਘਰ ਦੀ ਖੂਬਸੂਰਤੀ 'ਚ ਗੁਆਚ ਕੇ ਰਹਿ ਜਾਂਦਾ ਹੈ। ਇਸ ਘਰ 'ਚ ਉਸ ਨੇ ਆਪਣੀਆਂ ਜੁੱਤੀਆਂ ਨੂੰ ਰੱਖਣ ਲਈ ਸ਼ੂ ਕੋਰਨਰ ਵੀ ਬਣਵਾਇਆ ਹੋਇਆ ਹੈ। ਘਰ ਦੀਆਂ ਦੀਵਾਰਾਂ ਨੂੰ ਚਿੱਟੇ ਰੰਗ ਕਰਵਾਇਆ ਹੈ।
Punjabi Bollywood Tadka
ਆਲੀਆ ਤੇ ਉਸ ਦੀ ਭੈਣ ਸ਼ਾਹੀਨ ਚਾਹ ਪੀਣ ਦੀਆਂ ਬਹੁਤ ਸ਼ੌਕੀਨ ਹਨ, ਇਸ ਕਰਕੇ ਘਰ 'ਚ ਇਕ ਟੀ-ਵਾਰ ਵੀ ਬਣਾਇਆ ਗਿਆ ਹੈ, ਜਿਥੇ ਦੋਵੇਂ ਭੈਣਾਂ ਆਰਾਮ ਨਾਲ ਬੈਠ ਕੇ ਚਾਹ ਪੀ ਸਕਦੀਆਂ ਹਨ। ਆਲੀਆ ਕੋਲ ਇਕ ਬਿੱਲੀ ਵੀ ਹੈ। ਇਸ ਤੋਂ ਇਲਾਵਾ ਆਲੀਆ ਕੋਲ ਕਈ ਲਗਜ਼ਰੀ ਕਾਰਾਂ ਵੀ ਹਨ। ਦੇਖਿਆ ਜਾਵੇ ਤਾਂ ਆਲੀਆ ਲਗਜ਼ਰੀ ਜ਼ਿੰਦਗੀ ਜਿਊਂਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Alia BhattMumbai ApartmentUdta PunjabHighwayShaandaarSoni RazdanMahesh Bhatt

Edited By

Sunita

Sunita is News Editor at Jagbani.