FacebookTwitterg+Mail

ਆਲੀਆ ਭੱਟ ਦੇ ਇਸ ਖੂਬਸੂਰਤ ਨਵੇਂ ਘਰ ਦੀਆਂ ਦੇਖੋ ਤਸਵੀਰਾਂ

    1/11
15 October, 2016 01:16:46 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਬਾਰੇ ਕੁਝ ਸਮੇਂ ਪਹਿਲਾਂ ਖਬਰ ਆਈ ਸੀ ਕਿ ਉਸ ਨੇ ਆਪਣੀ ਭੈਣ ਸ਼ਾਹੀਨ ਨਾਲ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਗਈ ਹੈ। ਹੁਣੇ ਜਿਹੇ 'ਚ ਇਸ ਘਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਆਲੀਆ ਨੇ ਆਪਣੇ ਘਰ ਦੀ ਡਿਜ਼ਾਈਨਿੰਗ ਨੂੰ ਲੈ ਕੇ ਹਰ ਛੋਟੀ ਵੱਡੀ ਚੀਜ਼ ਦਾ ਖਿਆਲ ਰੱਖਿਆ ਹੈ। ਉਸ ਨੇ ਆਪਣੇ ਘਰ ਦੀ ਡਿਜ਼ਾਈਨਿੰਗ ਨਿਰਦੇਸ਼ਕ ਵਿਕਾਸ ਬਹਿਲ ਦੀ ਪਤਨੀ ਰਿਚਾ ਤੋਂ ਡਿਜ਼ਾਈਨ ਕਰਵਾਈ ਹੈ ਅਤੇ ਇਹ ਘਰ ਨਿਊਯਾਰਕ ਲਾਫਟ ਵਰਗਾ ਮਹਿਸੂਸ ਕਰਾਉਂਦਾ ਹੈ। ਆਲੀਆ ਦੇ ਇਸ ਘਰ ਨੂੰ ਤਿਆਰ ਹੋਣ 'ਚ ਡੇੜ੍ਹ ਸਾਲ ਲੱਗਾ ਹੈ।
ਜ਼ਿਕਰਯੋਗ ਹੈ ਕਿ ਰਿਚਾ ਨੇ ਆਲੀਆ ਦੇ ਡਰੈਸਿੰਗ ਰੂਮ ਨੂੰ ਘਰ ਦੇ ਬਾਕੀ ਹਿੱਸੇ ਤੋਂ ਥੋੜਾ ਵੱਖਰਾ ਰੱਖਿਆ ਹੈ। ਲਿਵਿੰਗ ਏਰੀਆ ਨਿਊਯਾਰਕ ਲਾਫਟ ਅਤੇ ਸਵਿੱਸ ਕੰਬੀਨੇਸ਼ਨ ਨਾਲ ਤਿਆਰ ਕੀਤਾ ਹੈ, ਜਿਸ 'ਚ ਚਿੱਟੇ ਰੰਗ ਦੀਆਂ ਕੰਧਾਂ, ਕੰਕਰੀਟ ਫਲੋਰ ਅਤੇ ਖਿੜਕੀਆਂ ਜਿਥੋਂ ਬਾਹਰ ਦਾ ਨਜ਼ਾਰਾ ਆਸਾਨੀ ਨਾਲ ਨਜ਼ਰ ਆਉਂਦਾ ਹੈ ਆਦਿ ਸ਼ਾਮਲ ਹਨ। ਆਲੀਆ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਗਲੈਮਰ ਇੰਡਸਟਰੀ ਨਾਲ ਸਬੰਧਿਤ ਘਰ 'ਚ ਕੁਝ ਵੀ ਨਾ ਹੋਵੇ। ਉਹ ਆਪਣਾ ਘਰ ਪੁਰਾਣੇ ਸਟਾਇਲ ਦਾ ਬਣਾਉਣਾ ਚਾਹੁੰਦੀ ਸੀ।

Tags: ਆਲੀਆ ਭੱਟਨਵੇਂ ਘਰਤਸਵੀਰਾਂ Alia Bhatt new home pictures