FacebookTwitterg+Mail

ਐਕਸ ਬੁਆਏਫਰੈਂਡ ਨਾਲ ਪਾਰਟੀ ਕਰਦੀ ਦਿਖੀ ਆਲੀਆ ਭੱਟ, ਸਿਧਾਰਥ ਨਾਲ ਹੋਇਆ ਬ੍ਰੇਕਅੱਪ

alia bhatt parties with ex bf
16 September, 2017 08:46:31 PM

ਮੁੰਬਈ— ਕੁਝ ਦਿਨ ਪਹਿਲਾਂ ਖਬਰਾਂ ਆਈਆਂ ਸਨ ਕਿ ਆਲੀਆ ਭੱਟ ਤੇ ਸਿਧਾਰਥ ਮਲਹੋਤਰਾ ਦਾ ਬ੍ਰੇਕਅੱਪ ਹੋ ਗਿਆ ਹੈ। ਹਾਲ ਹੀ 'ਚ ਆਲੀਆ ਨੂੰ ਉਸ ਦੇ ਐਕਸ ਬੁਆਏਫਰੈਂਡ ਅਲੀ ਦਾਦਰਕਰ ਨਾਲ ਦੇਖਿਆ ਗਿਆ। ਅਸਲ 'ਚ ਉਹ ਆਪਣੇ ਐਕਸ ਬੁਆਏਫਰੈਂਡ ਨਾਲ ਪਾਰਟੀ ਕਰਨ ਪਹੁੰਚੀ ਸੀ। ਇਨ੍ਹਾਂ ਪਾਰਟੀ ਦੀਆਂ ਤਸਵੀਰਾਂ 'ਚ ਆਲੀਆ, ਅਲੀ ਦੇ ਕਾਫੀ ਨਜ਼ਦੀਕ ਹੁੰਦੀ ਨਜ਼ਰ ਆ ਰਹੀ ਹੈ।
ਆਲੀਆ ਇਨ੍ਹੀਂ ਦਿਨੀਂ ਮੇਘਨਾ ਗੁਲਜ਼ਾਰ ਦੀ ਫਿਲਮ 'ਰਾਜ਼ੀ' ਦੀ ਪਟਿਆਲਾ 'ਚ ਸ਼ੂਟਿੰਗ ਕਰ ਰਹੀ ਸੀ। ਇਥੋਂ ਸਮਾਂ ਹੱਢ ਕੇ ਉਹ ਸਿੱਧਾ ਬੈਸਟ ਫਰੈਂਡ ਆਕਾਂਕਸ਼ਾ ਰੰਜਨ ਨਾਲ ਪਾਰਟੀ ਕਰਨ ਪਹੁੰਚੀ ਸੀ, ਜਿਥੇ ਉਸ ਦਾ ਐਕਸ ਬੁਆਏਫਰੈਂਡ ਅਲੀ ਵੀ ਨਜ਼ਰ ਆਇਆ।
Punjabi Bollywood Tadka
ਆਲੀਆ ਤੇ ਅਲੀ ਨੇ ਲੰਮੇ ਸਮੇਂ ਤਕ ਇਕ-ਦੂਜੇ ਨੂੰ ਡੇਟ ਕੀਤਾ ਸੀ। ਘੱਟ ਹੀ ਲੋਕ ਜਾਣਦੇ ਹਨ ਕਿ ਇਹ ਦੋਵੇਂ ਸਕੂਲ ਫਰੈਂਡ ਹਨ। ਬਾਲੀਵੁੱਡ ਡੈਬਿਊ ਤੋਂ ਬਾਅਦ ਆਲੀਆ ਜਿਥੇ ਸਿਧਾਰਥ ਦੇ ਨਜ਼ਦੀਕ ਹੋ ਗਈ, ਉਥੇ ਅਲੀ ਨਾਲ ਉਸ ਦਾ ਬ੍ਰੇਕਅੱਪ ਹੋ ਗਿਆ ਸੀ। ਦੱਸਣਯੋਗ ਹੈ ਕਿ ਮੁੰਬਈ ਨਾਲ ਸਬੰਧ ਰੱਖਣ ਵਾਲੇ ਅਲੀ ਲੰਡਨ 'ਚ ਰਹਿੰਦੇ ਹਨ।


Tags: Alia Bhatt Ali Dadarkar Ex Boyfriend Sidharth Malhotra Instagram