FacebookTwitterg+Mail

ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀ ਤਸਵੀਰ ਦਾ ਇਹ ਹੈ ਅਸਲ ਸੱਚ

alia bhatt ranbir kapoor fake marriage picture
04 September, 2019 01:22:20 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਛਾਏ ਰਹਿੰਦੇ ਹਨ। 'ਕੌਫੀ ਵਿਦ ਕਰਨ' ਦੇ ਇਕ ਐਪੀਸੋਡ 'ਚ ਆਲੀਆ, ਰਣਬੀਰ ਨਾਲ ਆਪਣੇ ਰਿਲੇਸ਼ਨਸ਼ਿਪ 'ਤੇ ਹਿੰਟ ਵੀ ਦੇ ਚੁੱਕੀ ਹੈ। ਉਥੇ ਹੀ ਇਸ ਤੋਂ ਬਾਅਦ ਇਹ ਦੋਵੇਂ ਸੁਪਰਸਟਾਰ ਕਈ ਈਵੈਂਟਸ 'ਚ ਇਕੱਠੇ ਵੀ ਨਜ਼ਰ ਆ ਚੁੱਕੇ ਹਨ। ਦੋਵਾਂ ਦੇ ਪਰਿਵਾਰਾਂ 'ਚ ਵੀ ਚੰਗੀ ਬਾਂਡਿੰਗ ਵੀ ਹੈ। ਹਾਲ ਹੀ 'ਚ ਰਣਬੀਰ ਤੇ ਆਲੀਆ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਵਾਇਰਲ ਤਸਵੀਰਾਂ 'ਚ ਆਲੀਆ ਦੁਲਹਨ ਦੇ ਲਿਬਾਸ 'ਚ ਪੂਰੀ ਤਰ੍ਹਾਂ ਸੱਜੀ ਨਜ਼ਰ ਆ ਰਹੀ ਹੈ। ਉਥੇ ਹੀ ਉਸ ਦੇ ਸਾਹਮਣੇ ਰਣਬੀਰ ਕਪੂਰ ਵੀ ਲਾੜੇ ਦੇ ਲਿਬਾਸ 'ਚ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੌਰਾਨ ਰਣਬੀਰ ਆਲੀਆ ਭੱਟ ਨੂੰ ਲਗਾਤਾਰ ਦੇਖ ਰਹੇ ਹਨ ਅਤੇ ਆਲੀਆ ਵੀ ਸ਼ਰਮਾਉਂਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਰਣਬੀਰ ਤੇ ਆਲੀਆ ਭੱਟ ਦੇ ਫੈਨ ਪੇਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਵਾਇਰਲ ਤਸਵੀਰਾਂ ਨੇ ਰਣਬੀਰ ਤੇ ਆਲੀਆ ਦੇ ਫੈਨਜ਼ ਨਵੀਂ ਹਲਚਲ ਮਚਾ ਦਿੱਤੀ ਹੈ। ਹਰ ਕੋਈ ਇਹੀ ਪੁੱਛ ਰਿਹਾ ਹੈ 'ਕੀ ਉਨ੍ਹਾਂ ਦੋਵਾਂ ਦਾ ਵਿਆਹ ਹੋ ਗਿਆ ਹੈ?'

ਤਸਵੀਰਾਂ ਦੀ ਅਸਲ ਸੱਚਾਈ
ਇਨ੍ਹਾਂ ਤਸਵੀਰਾਂ ਦੀ ਸੱਚਾਈ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਹ ਤਸਵੀਰਾਂ ਪੂਰੀ ਤਰ੍ਹਾਂ ਫੇਕ ਹਨ। ਇਨ੍ਹਾਂ ਤਸਵੀਰਾਂ 'ਚ ਆਲੀਆ ਤਾਂ ਅਸਲੀ ਹੈ ਪਰ ਰਣਬੀਰ ਕਪੂਰ ਦੀ ਫੋਟੋਸ਼ਾਪ ਤਸਵੀਰ ਦਿਖਾਈ ਗਈ ਹੈ। ਇਹ ਤਸਵੀਰਾਂ ਆਲੀਆ ਦੇ ਹਾਲ ਹੀ 'ਚ ਆਏ ਕਲੋਦਿੰਗ ਬ੍ਰਾਂਡ ਦੇ ਵਿਗਿਆਪਨ ਤੋਂ ਲਈਆਂ ਗਈਆਂ ਹਨ। ਇਸ ਵਿਗਿਆਪਨ 'ਚ ਆਲੀਆ ਦੁਲਹਨ ਬਣੀ ਨਜ਼ਰ ਆ ਰਹੀ ਹੈ ਅਤੇ ਲਾੜਾ ਰਣਬੀਰ ਨਹੀਂ ਸਗੋਂ ਕੋਈ ਹੋਰ ਮਾਡਲ ਹੈ। 


ਦੱਸਣਯੋਗ ਹੈ ਕਿ ਕਾਫੀ ਦਿਨਾਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਹਨ ਕਿ ਰਣਬੀਰ ਤੇ ਆਲੀਆ ਭੱਟ ਜਲਦ ਹੀ ਵਿਆਹ ਕਰਵਾ ਸਕਦੇ ਹਨ। ਹਾਲਾਂਕਿ ਹਾਲੇ ਤੱਕ ਆਪਣੇ ਰਿਸ਼ਤੇ 'ਤੇ ਨਾ ਤਾਂ ਆਲੀਆ ਭੱਟ ਤੇ ਨਾ ਹੀ ਰਣਬੀਰ ਕਪੂਰ ਦਾ ਕੋਈ ਬਿਆਨ ਦਿੱਤਾ ਹੈ। 

 


Tags: Alia BhattRanbir KapoorFake Marriage PictureInstagram PhotoshopBollywood Celebrity

Edited By

Sunita

Sunita is News Editor at Jagbani.