FacebookTwitterg+Mail

...ਤਾਂ ਇਸ ਲਈ ਆਲੀਆ ਭੱਟ ਨੇ ਪ੍ਰਭਾਸ ਦੀ 'ਸਾਹੋ' ਨੂੰ ਕੀਤਾ ਸੀ ਇਨਕਾਰ, ਵਜ੍ਹਾ ਆਈ ਸਾਹਮਣੇ

alia bhatt reportedly rejected prabhas saaho
30 November, 2017 09:08:27 AM

ਮੁੰਬਈ(ਬਿਊਰੋ)— ਮਸ਼ਹੂਰ ਅਭਿਨੇਤਾ ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਾਹੋ' ਨੂੰ ਲੈ ਕੇ ਜੋਰ-ਸ਼ੋਰ ਨਾਲ ਚਰਚਾ ਹੋ ਰਹੀ ਹੈ। ਫਿਲਮ ਵਿਚ ਪ੍ਰਭਾਸ ਨਾਲ ਸ਼ਰਧਾ ਕਪੂਰ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਖਬਰ ਹੈ ਕਿ ਸ਼ਰਧਾ ਕਪੂਰ ਨੇ ਇਸ ਫਿਲਮ ਵਿਚ ਅਨੁਸ਼ਕਾ ਸ਼ੈੱਟੀ ਨੂੰ ਰਿਪਲੇਸ ਕੀਤਾ ਸੀ ਪਰ ਤੁਹਾਨੂੰ ਇਹ ਗੱਲ ਜਾਣਕੇ ਹੈਰਾਨੀ ਹੋਵੇਗੀ ਕਿ 'ਸਾਹੋ' ਵਿਚ ਸ਼ਰਧਾ ਤੋਂ ਪਹਿਲਾਂ ਆਲੀਆ ਭੱਟ ਨੂੰ ਅਪ੍ਰੋਚ ਕੀਤਾ ਗਿਆ ਸੀ ਪਰ ਆਲੀਆ ਨੇ ਇਸ ਲਈ ਮਨ੍ਹਾ ਕਰ ਦਿੱਤਾ ਅਤੇ ਇਹ ਫਿਲਮ ਸ਼ਰਧਾ ਦੀ ਝੋਲੀ ਵਿਚ ਜਾ ਪਈ।

Punjabi Bollywood Tadka
ਜੀ ਹਾਂ, ਸੂਤਰਾਂ ਮੁਤਾਬ‍ਕ ਫਿਲਮ 'ਸਾਹੋ' ਲਈ ਅਨੁਸ਼ਕਾ ਸ਼ੈੱਟੀ ਤੋਂ ਬਾਅਦ ਸਭ ਤੋਂ ਪਹਿਲਾਂ ਆਲ‍ੀਆ ਨੂੰ ਅਪ੍ਰੋਚ ਕ‍ੀਤਾ ਗਿਆ ਸੀ ਪਰ ਆਲੀਆ ਅਜਿਹੀ ਕੋਈ ਫਿਲਮ ਨਹੀਂ ਕਰਨਾ ਚਾਹੁੰਦੀ ਸੀ, ਜਿਸ ਵਿਚ ਉਹ ਲੀਡ ਰੋਲ ਪਲੇਅ ਨਾ ਕਰ ਸਕੇ। ਇਹੀ ਨਹੀਂ ਕਰਨ ਜੌਹਰ ਵੀ ਚਾਹੁੰਦੇ ਸਨ ਕਿ ਆਲੀਆ ਇਸ ਫਿਲਮ ਲਈ ਹਾਂ ਕਰੇ ਪਰ ਅਜਿਹਾ ਨਾ ਹੋ ਸਕਿਆ ਅਤੇ ਆਲ‍ੀਆ ਦੇ ਮਨ੍ਹਾ ਕਰਨ ਤੋਂ ਬਾਅਦ ਫਿਲਮ ਵਿਚ ਸ਼ਰਧਾ ਕਪੂਰ ਨੂੰ ਸਾਇਨ ਕਰ ਲਿਆ ਗਿਆ।

Punjabi Bollywood Tadka
ਪ੍ਰਭਾਸ ਅਤੇ ਸ਼ਰਧਾ ਤੋਂ ਇਲਾਵਾ ਇਸ ਫਿਲਮ ਵਿਚ ਨੀਲ ਨਿਤੀਨ ਮੁਕੇਸ਼, ਜੈਕੀ ਸ਼ਰਾਫ, ਚੰਕੀ ਪਾਂਡੇ ਅਤੇ ਮੰਦਿਰਾ ਬੇਦੀ ਵੀ ਹਨ। ਇਸ ਫਿਲਮ ਵਿਚ ਨੀਲ, ਜੈਕੀ ਅਤੇ ਚੰਕੀ ਨੈਗੇਟਿਵ ਕਿਰਦਾਰ ਵਿਚ ਨਜ਼ਰ ਆਉਣਗੇ। ਦੱਸ ਦੇਈਏ ਕਿ 'ਬਾਹੂਬਲੀ' ਤੋਂ ਬਾਅਦ 'ਸਾਹੋ' ਪ੍ਰਭਾਸ ਦੀ ਪਹਿਲੀ ਫਿਲਮ ਹੋਵੇਗੀ। ਉੱਥੇ ਹੀ ਸ਼ਰਧਾ ਇਸ ਫਿਲਮ ਤੋਂ ਤੇਲੁਗੂ ਇੰਡਸਟਰੀ ਵਿਚ ਡੈਬੀਊ ਕਰਨ ਜਾ ਰਹੀ ਹੈ।

Punjabi Bollywood Tadka
ਪ੍ਰਭਾਸ ਦੀ ਫਿਲਮ 'ਬਾਹੂਬਲੀ 2' ਨੇ 121 ਕਰੋੜ ਰੁਪਏ ਦੀ ਓਪਨਿੰਗ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਟ੍ਰੇਡ ਪੰਡਤਾਂ ਦਾ ਕਹਿਣਾ ਸੀ ਕਿ ਇਹ ਫਿਲਮ 80 ਕਰੋੜ ਤੱਕ ਦੀ ਓਪਨਿੰਗ ਕਰ ਸਕਦੀ ਹੈ ਪਰ ਜਦੋਂ ਇਹ ਅੰਕੜੇ ਸਾਹਮਣੇ ਆਏ ਤਾਂ ਸਭ ਹੈਰਾਨ ਰਹਿ ਗਏ।

Punjabi Bollywood Tadka

'ਬਾਹੂਬਲੀ 2' ਨੇ ਸਲਮਾਨ ਖਾਨ ਦੀ ਈਦ, ਸ਼ਾਹਰੁਖ ਖਾਨ ਦੀ ਦੀਵਾਲੀ ਅਤੇ ਆਮੀਰ ਖਾਨ ਦੇ ਕ੍ਰਿਸਮਿਸ ਸਾਰੇ ਤਿਉਹਾਰਾਂ ਨੂੰ ਪਿੱਛੇ ਛੱਡ ਦਿੱਤਾ ਸੀ। ਪ੍ਰਸ਼ੰਸਕ ਹਮੇਸ਼ਾ ਆਪਣੇ ਪਸੰਦੀਦਾ ਸਟਾਰ ਲਈ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਨ।


Tags: PrabhasSaahoAlia BhattAnushka ShettyShraddha Kapoor Karan Johar Baahubali