FacebookTwitterg+Mail

ਆਲੀਆ ਦੀ ਵੋਟ 'ਤੇ ਗ੍ਰਹਿਣ

alia bhatt reveals she cannot vote
19 April, 2019 09:10:55 AM

ਮੁੰਬਈ (ਬਿਊਰੋ) — ਲੋਕ ਸਭਾ ਚੋਣਾਂ ਦੀ ਗਰਮੀ ਵੱਧਦੀ ਜਾ ਰਹੀ ਹੈ। ਯੁਵਾ ਵਰਗ 'ਚ ਤਾਂ ਕਾਫੀ ਉਤਸ਼ਾਹ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਪਹਿਲੀ ਵਾਰ ਵੋਟ ਪਾਉਣਗੇ। ਆਲੀਆ ਭੱਟ ਵੀ ਉਤਸ਼ਾਹਿਤ ਹੈ ਪਰ ਮੁਸੀਬਤ ਇਹ ਹੈ ਕਿ ਉਹ ਚੋਣਾਂ 'ਚ ਵੋਟ ਨਹੀਂ ਪਾ ਸਕੇਗੀ। ਉਸ ਦੀ ਵੋਟ 'ਤੇ 'ਗ੍ਰਹਿਣ' ਜੋ ਲੱਗਾ ਹੈ। ਦਰਅਸਲ ਸੱਚ ਤਾਂ ਇਹ ਹੈ ਕਿ ਉਹ ਵੋਟ ਪਾ ਨਹੀਂ ਸਕਦੀ। ਇਸ ਦਾ ਕਾਰਨ ਇਹ ਹੈ ਕਿ ਉਹ ਦੇਸ਼ ਦੀ ਨਾਗਰਿਕ ਹੀ ਨਹੀਂ ਹੈ।

ਦਰਅਸਲ ਗੱਲ ਇਹ ਹੈ ਕਿ ਆਲੀਆ ਅਤੇ ਉਸ ਦੀ ਮਾਂ ਸੋਨੀ ਰਾਜਦਾਨ ਕੋਲ ਬ੍ਰਿਟਿਸ਼ ਨਾਗਰਿਕਤਾ ਹੈ, ਜਿਸ ਕਾਰਨ ਦੋਵੇ ਹੀ ਹਿੰਦੁਸਤਾਨ 'ਚ ਵੋਟ ਦੇਣ ਲਈ ਸਮਰੱਥ ਨਹੀਂ ਹਨ। ਹਿੰਦੁਸਤਾਨ 'ਚ ਵੋਟ ਦੇਣ ਲਈ ਇਥੋਂ ਦੀ ਨਾਗਰਿਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹ ਵੋਟ ਨਹੀਂ ਪਾ ਸਕਦੇ। ਹਾਲ ਹੀ 'ਚ ਕਪਿਲ ਸ਼ਰਮਾ ਦੇ ਸ਼ੋਅ 'ਚ ਸ਼ਾਮਲ ਹੋਈ ਆਲੀਆ ਨੇ ਖੁਦ ਦੱਸਿਆ ਕਿ ਹਿੰਦੁਸਤਾਨ 'ਚ ਕਿਸੇ ਵੀ ਚੋਣ ਪਾਰਟੀ ਨੂੰ ਵੋਟ ਨਹੀਂ ਦੇ ਸਕਦੀ ਹੈ। ਆਪਣੀ ਫਿਲਮ 'ਕਲੰਕ' ਦੀ ਪ੍ਰਮੋਸ਼ਨ 'ਚ ਰੁੱਝੀ ਆਲੀਆ ਭੱਟ ਹਾਲ ਹੀ 'ਚ 'ਦਿ ਕਪਿਲ ਸ਼ਰਮਾ ਸ਼ੋਅ' ਵਿਚ ਪਹੁੰਚੀ ਸੀ। ਉਥੇ ਉਨ੍ਹਾਂ ਦੇ ਨਾਲ ਵਰੁਣ ਧਵਨ ਅਤੇ ਸੋਨਾਕਸ਼ੀ ਸਿਨਹਾ ਵੀ ਸੀ। ਸ਼ੋਅ ਦੌਰਾਨ ਕਪਿਲ ਨੇ ਸਾਰਿਆਂ ਨੂੰ ਵੋਟ ਪਾਉਣ 'ਤੇ ਸਵਾਲ ਕੀਤਾ ਤਾਂ ਇਸ 'ਤੇ ਵਰੁਣ ਅਤੇ ਸੋਨਾਕਸ਼ੀ ਨੇ ਦੱਸਿਆ ਕਿ ਉਹ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨਗੇ ਪਰ ਉਥੇ ਮੌਜੂਦ ਆਲੀਆ ਨੇ ਕਿਹਾ ਕਿ ਇਹ ਇਥੇ ਵੋਟ ਨਹੀਂ ਪਾ ਸਕਦੀ।


Tags: Alia BhattVoteKalankVarun DhawanBollywood Celebrity

Edited By

Sunita

Sunita is News Editor at Jagbani.