FacebookTwitterg+Mail

ਆਲੀਆ ਭੱਟ ਨੇ ਇੰਝ ਕਰਾਏ ਸਨ ਰਿਧੀਮਾ ਨੂੰ ਰਿਸ਼ੀ ਕਪੂਰ ਦੇ ਅੰਤਿਮ ਦਰਸ਼ਨ

alia bhatt riddhima kapoor sahni rishi kapoor
01 May, 2020 01:53:13 PM

 ਮੁੰਬਈ (ਵੈੱਬ ਡੈਸਕ) : ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਬੀਤੇ ਦਿਨੀਂ ਮੁੰਬਈ ਦੇ ਐੱਚ. ਐੱਨ. ਰਿਲਾਇੰਸ ਹਸਪਤਾਲ ਅੰਤਿਮ ਸਾਹ ਲਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸਿਰਫ 25 ਲੋਕਾਂ ਨੂੰ ਸ਼ਾਮਿਲ ਹੋਣ ਦੀ ਆਗਿਆ ਮਿਲੀ ਸੀ, ਜਿਸ ਵਿਚ ਨੀਤੂ ਕਪੂਰ, ਮਨੋਜ ਜੈਨ, ਆਦਰ ਜੈਨ, ਅਨਿਸ਼ਾ, ਸੈਫ ਅਲੀ ਖਾਨ, ਰਾਜੀਵ, ਰਣਧੀਰ ਕਪੂਰ, ਨਤਾਸ਼ਾ ਨੰਦਨ, ਬਿਮਲਾ ਪਾਰੇਖ, ਅਭਿਸ਼ੇਕ ਬੱਚਨ, ਆਲੀਆ ਭੱਟ, ਰੋਹਿਤ ਧਵਨ, ਰਾਹੁਲ ਰਾਵੈਲ, ਕਰੀਨਾ ਕਪੂਰ ਖਾਨ ਅਤੇ ਕੁਨਾਲ ਕਪੂਰ ਸਨ। ਹਾਲਾਂਕਿ ਰਿਸ਼ੀ ਕਪੂਰ ਦੀ ਧੀ ਰਿਧੀਮਾ ਕਪੂਰ ਸਾਹਨੀ ਆਖਰੀ ਵਾਰ ਆਪਣੇ ਪਿਤਾ ਨੂੰ ਦੇਖਣਾ ਚਾਹੁੰਦੀ ਸੀ ਪਰ ਉਸਦੀ ਇਹ ਇੱਛਾ ਵੀ ਅਧੂਰੀ ਹੀ ਰਹਿ ਗਈ ਪਰ ਆਲੀਆ ਭੱਟ ਨੇ ਵੀਡੀਓ ਕਾਲ ਰਾਹੀਂ ਉਸਨੂੰ ਰਿਸ਼ੀ ਕਪੂਰ ਦੀ ਅੰਤਿਮ ਯਾਤਰਾ ਦਿਖਾਈ ਸੀ।   

ਦਰਅਸਲ ਰਿਧੀਮਾ ਆਪਣੇ ਪਰਿਵਾਰ ਨਾਲ ਦਿੱਲੀ ਵਿਚ ਰਹਿੰਦੀ ਹੈ ਅਤੇ ਲੌਕ ਡਾਊਨ ਕਾਰਨ ਉਹ ਆਪਣੇ ਪਿਤਾ ਨੂੰ ਮਿਲਣ ਹਸਪਤਾਲ ਵੀ ਨਹੀਂ ਜਾ ਸਕੀ। ਸਾਊਥ ਈਸਟ ਡੀ.ਸੀ.ਪੀ. ਮੁਤਾਬਿਕ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਮੁੰਬਈ ਜਾਣ ਦਾ ਮੂਵਮੈਂਟ ਪਾਸ ਜਾਰੀ ਕਰ ਦਿੱਤਾ ਸੀ ਪਰ ਦਿੱਲੀ ਤੋਂ ਮੁੰਬਈ ਜਾਣ ਦਾ ਸਮਾਂ ਪਿਤਾ ਦੀ ਆਖਰੀ ਝਲਕ ਪਾਉਣ ਦੇ ਰਾਹ ਵਿਚ ਰੋੜਾ ਬਣ ਗਿਆ। ਇਸੇ ਕਰਕੇ ਰਿਧੀਮਾ ਆਪਣੇ ਪਿਤਾ ਦੀ ਅੰਤਿਮ ਯਾਤਰਾ ਵਿਚ ਨਹੀਂ ਜਾ ਸਕੀ।

ਹਾਲਾਂਕਿ ਹੁਣ ਰਿਧੀਮਾ ਮੁੰਬਈ ਮਾਂ ਕੋਲ ਪਹੁੰਚਣ ਵਾਲੀ ਹੈ।  ਉਸ ਨੇ ਹਾਲ ਹੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਰਿਸ਼ੀ ਕਪੂਰ ਦੀ ਦੇਰ ਰਾਤ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ। ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਉਨ੍ਹਾਂ ਦੀ ਹਾਤਲ ਕਾਫੀ ਖਰਾਬ ਹੋ ਗਈ ਸੀ।   


ਦੱਸਣਯੋਗ ਹੈ ਕਿ ਰਿਸ਼ੀ ਕਪੂਰ ਦੇ ਸਸਕਾਰ ਲਈ ਸ਼ਮਸ਼ਾਨ ਘਾਟ ਵਿਚ 5 ਪੰਡਿਤ ਮੌਜੂਦ ਸਨ ਅਤੇ ਪੂਜਾ ਦੀਆਂ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰਕੇ ਰੱਖਈਆਂ ਗਈਆਂ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਵਿਚ ਇਲੈਕਟ੍ਰਿਕ ਸਿਸਟਮ ਨਾਲ ਕੀਤਾ ਗਿਆ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਸਿਰਫ 25 ਲੋਕਾਂ ਨੂੰ ਹੀ ਇਜਾਜ਼ਤ ਮਿਲੀ, ਜਿਸ ਵਿਚ 20 ਪਰਿਵਾਰਿਕ ਮੈਂਬਰ ਹਨ ਅਤੇ ਬਾਕੀ 5 ਰਿਸ਼ਤੇਦਾਰ ਹਨ।


Tags: Alia BhattRiddhima Kapoor SahniRishi KapoorDeathChandan WadiMarine LinesMumbai

About The Author

sunita

sunita is content editor at Punjab Kesari