FacebookTwitterg+Mail

ਜਦੋਂ ਸ਼ਰੇਆਮ ਬਾਡੀਗਾਰਡਸ 'ਤੇ ਭੜਕੀ ਆਲੀਆ ਭੱਟ, ਵੀਡੀਓ ਵਾਇਰਲ

alia bhatt rudely behave with her bodyguards
19 September, 2019 01:28:25 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਫਿਲਮਾਂ ਦੇ ਨਾਲ-ਨਾਲ ਰਣਬੀਰ ਕਪੂਰ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਚਰਚਾ 'ਚ ਛਾਈ ਹੋਈ ਹੈ। ਆਲੀਆ ਭੱਟ ਨੂੰ ਅਕਸਰ ਫੈਨਜ਼ ਨਾਲ ਕੰਫਰਟਮੋਡ 'ਚ ਦੇਖਿਆ ਜਾਂਦਾ ਹੈ। ਉਹ ਲੋਕਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੀ ਹੈ ਪਰ ਹਾਲ ਹੀ 'ਚ ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੇ ਬਾਡੀਗਾਰਡ ਨੂੰ ਬੁਰੀ ਤਰ੍ਹਾਂ ਫਟਕਾਰ ਲਾਉਂਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਆਲੀਆ ਭੱਟ ਆਪਣੀ ਫਿਲਮ ਦੇ ਸੈੱਟ 'ਤੇ ਪਹੁੰਚਦੀ ਹੈ। ਉਨ੍ਹਾਂ ਦੇ ਬਾਡੀਗਾਰਡਸ ਪਹਿਲਾ ਤੋਂ ਹੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ। ਜਿਵੇਂ ਹੀ ਉਨ੍ਹਾਂ ਦੀ ਕਾਰ ਰੁਕਦੀ ਹੈ ਬਾਡੀਗਾਰਡਸ ਉਨ੍ਹਾਂ ਕੋਲ ਜਾ ਕੇ ਘੇਰਾ ਬਣਾ ਲੈਂਦੇ ਹਨ ਪਰ ਆਲੀਆ ਨੂੰ ਸ਼ਾਇਦ ਬਾਡੀਗਾਰਡਸ ਦੀ ਇਹ ਗੱਲ ਪਸੰਦ ਨਹੀਂ ਆਉਂਦੀ।

 
 
 
 
 
 
 
 
 
 
 
 
 
 

#aliabhatt on location

A post shared by Viral Bhayani (@viralbhayani) on Sep 16, 2019 at 3:10am PDT


ਦਰਅਸਲ, ਕਾਰ ਤੋਂ ਉਤਰਾਦੇ ਹੋਏ ਆਲੀਆ ਮੀਡੀਆ ਨੂੰ ਦੇਖ ਮੁਸਕਰਾਉਂਦੀ ਹੈ ਤੇ ਅੱਗੇ ਨੂੰ ਵਧਣ ਲੱਗਦੀ ਹੈ। ਇਸ ਦੌਰਾਨ ਉਨ੍ਹਾਂ ਦੇ ਬਾਡੀਗਾਰਡ ਅੱਗੇ ਨਿਕਲ ਜਾਂਦੇ ਹਨ ਪਰ ਜਿਵੇਂ ਹੀ ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਪਿੱਛੇ ਰਹਿ ਗਈ ਹੈ, ਉਹ ਤੁਰੰਤ ਉਨ੍ਹਾਂ ਕੋਲ ਆਉਂਦੀ ਹੈ। ਇਸ ਤੋਂ ਬਾਅਦ ਆਲੀਆ ਬਾਡੀਗਾਰਡਸ 'ਤੇ ਭੜਕ ਜਾਂਦੀ ਹੈ। ਆਲੀਆ ਦੀ ਇਸ ਵੀਡੀਓ ਨੂੰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਆਲੀਆ ਦੀ ਇਹ ਗੱਲ ਕਈ ਲੋਕਾਂ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ''ਬਾਡੀ ਨੂੰ ਜੋ ਗਾਰਡ ਕਰਦੇ ਹਨ, ਉਨ੍ਹਾਂ ਨਾਲ ਤਮੀਜ਼ ਨਾਲ ਗੱਲ ਕਰਦੀ ਨਹੀਂ ਹੈ ਅਤੇ ਕੈਮਰੇ ਸਾਹਮਣੇ ਚੰਗਾ ਚਿਹਰਾ ਲੈ ਕੇ ਆ ਜਾਂਦੇ ਹੋ ਅਤੇ ਆਖਦੇ ਹਨ ਸਾਰਿਆਂ ਨੂੰ ਸਨਮਾਨ ਦੇਣਾ ਚਾਹੀਦਾ। ਬਾਲੀਵੁੱਡ ਦੇ ਭੈਣ-ਭਰਾ ਖੁਦ ਸਮਝ ਲਵੋ ਸਨਮਾਨ ਕੀ ਹੈ।'' ਉਥੇ ਇਕ ਹੋਰ ਯੂਜ਼ਰ ਨੇ ਲਿਖਿਆ, ''ਇਹ ਕਿਵੇਂ ਦਾ ਵਤੀਰਾ ਹੈ, ਉਹ ਤੁਹਾਡੇ ਬਾਡੀਗਾਰਡ ਹਨ, ਉਨ੍ਹਾਂ ਨੂੰ ਸਨਮਾਨ ਦਿਓ।'' ਦੂਜੇ ਯੂਜ਼ਰ ਨੇ ਲਿਖਿਆ, 'ਇਹ ਰਣਬੀਰ ਕਪੂਰ ਦਾ ਅਸਰ ਹੈ, ਉਹ ਵੀ ਫੈਨਜ਼ ਤੇ ਮੀਡੀਆ ਨਾਲ ਅਜਿਹਾ ਵਤੀਰਾ ਕਰਦਾ ਹੈ।'' ਤੀਜੇ ਯੂਜ਼ਰ ਨੇ ਲਿਖਿਆ, ''ਪਹਿਲਾ ਰਣਬੀਰ ਕਪੂਰ ਦਾ ਭੂਤ ਨਹੀਂ ਸਵਾਰ ਸੀ ਤਾਂ ਇਨ੍ਹਾਂ ਦੇ ਤਾਰੇ ਜ਼ਮੀਨ 'ਤੇ ਸਨ ਅਤੇ ਹੁਣ ਉਸ ਨਾਲ ਘੁੰਮਦੀ ਹੈ ਤਾਂ ਕਿਸਮਤ ਤੇ ਕੰਮ ਦੋਵੇਂ ਹੀ ਬਰਬਾਦ ਕਰਕੇ ਘੁੰਮ ਰਹੀ ਹੈ ਤਾਂ ਇਹ ਬਤਮੀਜੀ ਤਾਂ ਕਰੇਗੀ।


ਦੱਸਣਯੋਗ ਹੈ ਕਿ ਆਲੀਆ ਭੱਟ ਤੇ ਰਣਬੀਰ ਨੇ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਪਹਿਲੀ ਫਿਲਮ ਹੈ, ਜਿਸ 'ਚ ਦੋਵੇਂ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਆਲੀਆ 'ਤਖਤ' ਤੇ 'ਸੜਕ' 'ਚ ਵੀ ਨਜ਼ਰ ਆਵੇਗੀ।


Tags: Alia BhattRudely BehaveBodyguardsViral VideoBrahmastraBollywood Celebrity

Edited By

Sunita

Sunita is News Editor at Jagbani.