ਮੁੰਬਈ(ਬਿਊਰੋ)— ਦੀਵਾਲੀ ਦਾ ਸੈਲੀਬ੍ਰੇਸ਼ਨ ਇਸ ਸਾਲ ਵਰੁਣ ਧਵਨ, ਆਲਿਆ ਭੱਟ ਤੇ ਸਿਧਾਰਥ ਮਲਹੋਤਰਾ ਲਈ ਕਾਫੀ ਖਾਸ ਰਿਹਾ। ਉਨ੍ਹਾਂ ਦੀ ਪਹਿਲੀ ਫਿਲਮ 'ਸਟੂਡੈਂਟ ਆਫ ਦਿ ਈਅਰ' ਨੂੰ ਪੰਜ ਸਾਲ ਪੂਰੇ ਹੋ ਗਏ ਹਨ ਪਰ ਇਸ ਤੋਂ ਵੱਧ ਖਾਸ ਰਹੀ ਉਹ ਤਸਵੀਰ ਜੋ ਆਲਿਆ ਭੱਟ ਨੇ ਆਪਣੇ ਇੰਸਟਾਗਰਾਮ 'ਤੇ ਪੋਸਟ ਕੀਤੀ।
ਇਸ 'ਚ ਉਹ ਵਰੁਣ, ਸਿਧਾਰਥ ਤੇ ਕਰਨ ਜੌਹਰ ਦੇ ਨਾਲ ਉਨ੍ਹਾਂ ਦੇ ਬੱਚੇ ਰੂਹੀ ਤੇ ਯਸ਼ ਵੀ ਨਜ਼ਰ ਆ ਰਹੇ ਹਨ। ਹਾਲਾਂਕਿ ਦੱੱਸਿਆ ਜਾਂਦਾ ਹੈ ਕਿ ਕਰਨ ਨੇ ਆਪਣੇ ਦੋਹਾਂ ਬੱਚਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਇਕ ਖਾਸ ਪਲਾਨ ਬਣਾਇਆ ਹੋਇਆ ਹੈ।
ਨੇਹਾ ਧੂਪੀਆ ਦੇ ਸ਼ੋਅ 'ਨੋ ਫਿਲਟਰ ਨੇਹਾ' 'ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਤੈਮੂਰ ਦੇ ਜਨਮਦਿਨ 'ਤੇ ਉਨ੍ਹਾਂ ਦੋਹਾਂ ਨੂੰ ਸਾਰਿਆ ਦੇ ਸਾਹਮਣੇ ਲਿਆਉਣਗੇ ਪਰ ਆਲਿਆ 'ਚ ਸ਼ਾਇਦ ਇੰਨਾ ਸਬਰ ਨਹੀਂ ਸੀ।
ਉਂਝ ਵੀ ਆਲਿਆ ਵੀ ਤਾਂ ਕਰਨ ਨੂੰ ਪਾਪਾ ਹੀ ਮੰਨਦੀ ਹੈ, ਤਾਂ ਉਨ੍ਹਾਂ ਨੇ ਆਪਣੇ ਭਰਾ ਭੈਣ ਰੂਹੀ ਤੇ ਯਸ਼ ਨੂੰ ਆਪਣੇ ਅੰਦਾਜ਼ 'ਚ ਸਾਰਿਆ ਦੇ ਸਾਹਮਣੇ ਪੇਸ਼ ਕਰ ਦਿੱਤਾ।
ਦੀਵਾਲੀ ਦੀ ਸ਼ਾਮ ਨੂੰ ਆਲਿਆ ਨੇ ਯਸ਼ ਤੇ ਰੂਹੀ ਦੇ ਨਾਲ ਤਸਵੀਰ ਇੰਸਟਾਗਰਾਮ 'ਤੇ ਪੋਸਟ ਕੀਤੀ ਸੀ। ਇਸ ਤੋਂ ਪਹਿਲਾਂ ਵੀ ਕਰਨ ਨੇ ਰੱਖੜੀ 'ਤੇ ਦੋਹਾਂ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।