ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸੰਜੇ ਕਪੂਰ ਨੇ ਮੰਗਲਵਾਰ ਨੂੰ ਆਪਣੀ ਜਨਮਦਿਨ ਪਾਰਟੀ ਦੇ ਨਾਲ ਹੀ ਦੀਵਾਲੀ ਬੈਸ਼ ਦਾ ਵੀ ਆਯੋਜਨ ਕੀਤਾ।
ਪਾਰਟੀ 'ਚ ਬਾਲੀਵੁੱਡ ਦੇ ਕਈ ਸੈਲੇਬਸ ਸ਼ਾਮਲ ਹੋਏ।
ਬੀਤੇ ਦਿਨ ਅਜਿਹੀਆਂ ਖਬਰਾਂ ਆਈਆਂ ਸਨ ਕਿ ਸਿਧਾਰਥ ਮਲਹੋਤਰਾ ਤੇ ਆਲਿਆ ਭੱਟ 'ਚ ਬ੍ਰੇਕਅੱਪ ਹੋ ਗਿਆ ਹੈ ਪਰ ਪਾਰਟੀ 'ਚ ਦੋਹਾਂ ਨੇ ਇੱਕਠੇ ਪਹੁੰਚ ਕੇ ਇਨ੍ਹਾਂ ਖਬਰਾਂ ਨੂੰ ਨਕਾਰ ਦਿੱਤਾ।
ਦੋਵੇਂ ਇੱਕਠੇ ਗਾਸਿਪ ਕਰਦੇ ਤੇ ਹੱਸਦੇ ਨਜ਼ਰ ਆਏ।
ਇਨ੍ਹਾਂ ਤੋਂ ਇਲਾਵਾ ਸੋਨਮ ਕਪੂਰ ਵ੍ਹਾਈਟ ਆਉਟਫਿੱਟ ਤਾਂ ਸੋਨਾਕਸ਼ੀ ਸਿਨਹਾ, ਰੀਆ ਕਪੂਰ, ਸ਼ਮਿਤਾ ਸ਼ੈਟੀ, ਕਨਿਕਾ ਕਪੂਰ ਵੀ ਗਾਰਜੀਅਸ ਲੁੱਕ 'ਚ ਸਪਾਟ ਹੋਈਆਂ।
ਪਾਰਟੀ 'ਚ ਅਨਿਲ ਕਪੂਰ, ਸੁਨੀਤਾ ਕਪੂਰ, ਸਿਧਾਰਥ ਰਾਏ ਕਪੂਰ, ਅਰਜੁਨ ਕਪੂਰ, ਆਦਿੱਤਿਆ ਰਾਏ ਕਪੂਰ, ਸੋਹੇਲ ਖਾਨ, ਮਨੀਸ਼ ਮਲਹੋਤਰਾ, ਚੰਕੀ ਪਾਂਡੇ ਪਤਨੀ ਤੇ ਬੱਚਿਆਂ ਨਾਲ ਪਹੁੰਚੇ।