FacebookTwitterg+Mail

ਆਖਿਰ ਕਿਉਂ ਨਹੀਂ ਇਸ ਐਕਟਰ ਨਾਲ ਕੰਮ ਕਰ ਕੇ ਭਰ ਰਿਹੈ ਆਲੀਆ ਦਾ ਦਿਲ, ਲਗਾਤਾਰ ਕਰ ਰਹੀ ਹੈ ਤਰਲੇ

alia bhatt wants do work with varun dhawan
04 December, 2017 04:41:42 PM

ਮੁੰਬਈ(ਬਿਊਰੋ)— ਬਾਲੀਵੁੱਡ ਨਿਰਮਾਤਾ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਾ ਈਅਰ' (2012) ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਲੀਆ ਭੱਟ ਅਤੇ ਵਰੁਣ ਧਵਨ ਦੀ ਜੋੜੀ ਨੂੰ ਦਰਸ਼ਕਾਂ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਦੋਹਾਂ ਨੇ ਇੱਕਠੇ ਹੁਣ ਤੱਕ 3 ਫਿਲਮਾਂ ਦਿੱਤੀਆਂ ਹਨ ਅਤੇ ਤਿੰਨੋਂ ਫਿਲਮਾਂ ਹਿੱਟ ਸਿੱਧ ਹੋਈਆਂ ਹਨ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਆਲੀਆ ਵਰੁਣ ਧਵਨ ਨਾਲ ਕੰਮ ਕਰਨ ਲਈ ਬੇਹੱਦ ਉਤਸ਼ਾਹਿਤ ਹੈ।

Punjabi Bollywood Tadkaਜੀ ਹਾਂ ਤੁਸੀਂ ਬਿਲਕੁੱਲ ਠੀਕ ਸੁਣਿਆ ਹੈ। ਇਸ ਗੱਲ ਦਾ ਖੁਲਾਸਾ ਖੁਦ ਆਲੀਆ ਨੇ ਇਕ ਇੰਟਰਵਿਊ 'ਚ ਕੀਤਾ। ਆਲੀਆ ਨੇ ਦੱਸਿਆ, ''ਮੈਂ ਨਿਰਦੇਸ਼ਕ ਡੇਵਿਡ ਧਵਨ ਕੋਲੋਂ ਕਈ ਵਾਰ 'ਜੁੜਵਾ 3' 'ਚ ਕੰਮ ਮੰਗਿਆ ਹੈ ਤੇ ਮੈਂ 'ਜੁੜਵਾ' ਦੇ ਅਗਲੇ ਭਾਗ 'ਚ ਕੰਮ ਕਰਨ ਲਈ ਬੇਤਾਬ ਹਾਂ।'' ਆਲੀਆ ਨੇ ਅੱਗੇ ਕਿਹਾ, ''ਮੈਂ ਡੇਵਿਡ ਸਰ ਨੂੰ ਕਿਹਾ ਹੈ ਕਿ ਤੁਸੀਂ 'ਜੁੜਵਾ 3' 'ਚ ਮੈਨੂੰ ਲੈ ਲਓ।

Punjabi Bollywood Tadka'ਜੁੜਵਾ' ਵਰਗੇ ਕਾਮੇਡੀ ਫਿਲਮ 'ਚ ਕੰਮ ਕਰਨ ਦੀ ਵਜ੍ਹਾ ਹੈ ਵਰੂਣ ਦੀ ਖੂਬਸੂਰਤ ਕਾਮੇਡੀ। ਦਰਸ਼ਕਾਂ ਨੂੰ ਹਸਾਉਣਾ ਆਸਾਨ ਕੰਮ ਨਹੀਂ ਹੈ।'' ਉੱਥੇ ਹੀ ਆਲੀਆ ਦੀ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ 'ਚ 'ਰਾਜ਼ੀ' ਦੀ ਸ਼ੂਟਿੰਗ ਖਤਮ ਕੀਤੀ ਹੈ। ਫਿਲਮ ਨੂੰ ਮੇਘਣਾ ਗੁਲਜਾਰ ਨੇ ਡਾਇਰੈਕਟ ਤੇ ਧਰਮਾਂ ਪ੍ਰੋਡਕਸ਼ਨ ਨੇ ਪ੍ਰੋਡਿਊਸ ਕਰ ਰਹੀ ਹੈ।

Punjabi Bollywood Tadka


Tags: Alia bhattVarun dhawanInstagramDavid DhawanStudent of the Yearਸਟੂਡੈਂਟ ਆਫ ਦਾ ਈਅਰਆਲੀਆ ਭੱਟ ਵਰੁਣ ਧਵਨ