FacebookTwitterg+Mail

ਆਲੀਆ ਇਬਰਾਹਿਮ ਦੀਆ ਹੌਟ ਅਤੇ ਬੋਲਡ ਤਸਵੀਰਾਂ ਆਈਆ ਸਾਹਮਣੇ !

    1/14
27 October, 2016 11:49:43 AM
ਮੁੰਬਈ— ਕਬੀਰ ਬੇਦੀ ਦੀ ਦੋਹਤੀ ਅਤੇ ਅਭਿਨੇਤਰੀ ਪੂਜਾ ਬੇਦੀ ਦੀ ਬੇਟੀ ਆਲੀਆ ਇਬਰਾਹਿਮ ਨੇ ਹਾਲ ਹੀ 'ਚ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ। ਇੰਨ੍ਹਾਂ ਤਸਵੀਰਾਂ 'ਚ ਉਹ ਸਪੋਰਟੀ ਦਿੱਖ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਆਲੀਆ ਫੇਮਿਨਾ ਮੈਗਜ਼ੀਨ ਦੀ ਕਵਰਗਰਲ ਬਣੀ ਸੀ। ਇਸ ਫੇਮਿਨਾ ਮੈਗਜ਼ੀਨ 'ਚ ਉਹ ਆਪਣੀ ਮਾਂ ਨਾਲ ਨਜ਼ਰ ਆਈ ਸੀ। ਪੂਜਾ ਬੇਦੀ ਅਤੇ ਫਰਹਾਨ ਇਬਰਾਹਿਮ ਦੀ ਬੇਟੀ ਆਲੀਆ ਦਾ ਜਨਮ 1997 'ਚ ਹੋਇਆ ਸੀ।
ਖਬਰਾਂ ਮੁਤਾਬਿਕ ਆਲੀਆ ਫੈਸ਼ਨ ਇੰਡਸਟਰੀ 'ਚ ਪਛਾਣ ਬਣਾ ਰਹੀ ਹੈ ਅਤੇ ਵੱਡੇ ਪਰਦੇ 'ਤੇ ਆਉਣ ਦੀ ਤਿਆਰੀ ਕਰ ਰਹੀ ਹੈ। ਉਹ ਨਿਊਯਾਰਕ 'ਚ ਰਹਿੰਦੀ ਹੈ। ਉਹ 2011 'ਚ ਸੋਨੀ ਇੰਟਰਨੈਸ਼ਨਲ ਚੈਨਲ ਦੇ ਰਿਐਲਿਟੀ ਸ਼ੋਅ 'ਚ ਹਿੱਸਾ ਲੈ ਚੁੱਕੀ ਹੈ। ਇਸ ਸ਼ੋਅ ਚ ਉਹ ਬਤੌਰ ਪ੍ਰਤੀਯੋਗੀ ਆਪਣੀ ਮਾਂ ਨਾਲ ਨਜ਼ਰ ਆਈ ਸੀ। ਇੰਸਟਾਗਰਾਮ ਕਵੀਨ ਲਗਪਗ 18 ਸਾਲ ਦੀ ਉਮਰ 'ਚ ਹੀ ਇੰਸਟਾਗਰਾਮ 'ਤੇ ਬੋਲਡ ਤਸਵੀਰਾਂ ਸ਼ੇਅਰ ਕਰਨ ਦੀ ਵਜ੍ਹਾ ਤੋਂ ਹਮੇਸ਼ਾਂ ਹੀ ਸੁਰਖੀਆਂ 'ਚ ਰਹਿੰਦੀ ਹੈ। ਉਹ ਆਪਣੇ ਦੋਸਤਾਂ ਨਾਲ ਪਾਰਟੀਜ਼, ਸੇਲਫੀਜ਼ ਅਤੇ ਕਈ ਬਿਕਨੀ ਤਸਵੀਰਾਂ ਪੋਸਟ ਕਰ ਚੁੱਕੀ ਹੈ। ਉਨ੍ਹਾਂ ਨੂੰ ਇੰਸਟਾਗਰਾਮ 'ਤੇ ਲਗਪਗ 2 ਲੱਖ ਤੋਂ ਵੀ ਜ਼ਿਆਦਾ ਲੋਕ ਫੋਲੋ ਕਰਦੇ ਹਨ।

Tags: ਆਲੀਆ ਇਬਰਾਹਿਮਪੂਜਾ ਬੇਦੀਕਬੀਰ ਬੇਦੀAlia Ibrahim Pooja Bedi Kabir Bedi