FacebookTwitterg+Mail

Video Viral: ਸ਼ੁਰੂ ਤੋਂ ਹੀ ਆਲੀਆ ਨੂੰ ਪਸੰਦ ਸੀ ਰਣਬੀਰ ਕਪੂਰ, ਬੇਪਨਾਹ ਮੁਹੱਬਤ ਦਾ ਦੇਖੋ ਸਬੂਤ

alia old video viral
24 May, 2018 03:28:05 PM

ਮੁੰਬਈ(ਬਿਊਰੋ)—  ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਰਿਲੇਸ਼ਨਸ਼ਿੱਪ ਦੀਆਂ ਖਬਰਾਂ ਅੱਜਕਲ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਹਾਲ ਹੀ 'ਚ ਦੋਹਾਂ ਨੂੰ ਜਦੋਂ ਸੋਨਮ ਦੇ ਵਿਆਹ 'ਚ ਇੱਕਠੇ ਦੇਖਿਆ ਗਿਆ ਤਾਂ ਇਸ ਹੋਰ ਵੀ ਸਿੱਧ ਹੋ ਗਿਆ ਕਿ ਇਨ੍ਹਾਂ ਦੋਹਾਂ ਵਿਚਕਾਰ ਕੁਝ ਤਾਂ ਚੱਲ ਰਿਹਾ ਹੈ। ਅਸਲ 'ਚ ਆਲੀਆ ਦੀ ਇਕ ਪੁਰਾਣੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਰਨ ਜੌਹਰ ਦੇ ਸ਼ੋਅ 'ਕਾਫੀ ਵਿਦ ਕਰਨ' 'ਚ 'ਸਟੂਡੈਂਟ ਆਫ ਦਿ ਈਅਰ' ਦੀ ਸਟਾਰਕਾਸਟ ਨਾਲ ਪਹੁੰਚੀ ਅਤੇ ਉੱਥੇ ਬੇਬਾਕੀ ਨਾਲ ਰਣਬੀਰ ਕਪੂਰ ਦਾ ਨਾਂ ਲੈਂਦੀ ਦਿਖ ਰਹੀ ਹੈ।

ਐਪੀਸੋਡ ਦੇ ਇਕ ਰੈਪਿਡ ਫਾਇਰ ਰਾਊਂਡ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਸ ਐਕਟਰ ਨਾਲ ਹੌਟ ਸੀਨਜ਼ ਕਰਨ ਤੋਂ ਨਹੀਂ ਘਬਰਾਵੇਗੀ? ਤਾਂ ਆਲੀਆ ਨੇ ਬਿਨਾਂ ਝਿਜਕੇ ਰਣਬੀਰ ਕਪੂਰ ਦਾ ਨਾਂ ਲਿਆ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਸ ਨਾਲ ਵਿਆਹ ਕਰਨਾ ਚਾਹੁੰਦੀ ਹੈ ਅਤੇ ਕਿਸ ਨੂੰ ਮਾਰਨਾ ਚਾਹੁੰਦੀ ਹੈ ਤਾਂ ਇਸ 'ਚ ਵੀ ਉਨ੍ਹਾਂ ਨੇ ਵਿਆਹ ਵਾਲੇ ਸਵਾਲ 'ਤੇ ਰਣਬੀਰ ਕਪੂਰ ਦਾ ਨਾਂ ਲਿਆ।

Punjabi Bollywood Tadka
ਇਸ ਤੋਂ ਇਲਾਵਾ ਵੀ ਕਈ ਸਾਰੇ ਅਜਿਹੇ ਮੌਕੇ ਹਨ, ਜਿੱਥੇ ਆਲੀਆ ਸ਼ਰੇਆਮ ਆਪਣੀ ਚਾਹਤ ਦਾ ਜ਼ਿਕਰ ਕਰਦੀ ਹੋਈ ਰਣਬੀਰ ਦਾ ਨਾਂ ਲੈਂਦੀ ਨਜ਼ਰ ਆਈ ਹੈ। ਕੁਝ ਸਮੇਂ ਪਹਿਲਾਂ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਆਲੀਆ ਅਤੇ ਰਣਬੀਰ ਇਸ ਸਾਲ ਆਪਣੇ ਰਿਸ਼ਤੇ ਨੂੰ ਨਵਾਂ ਮੋੜ ਦੇ ਸਕਦੇ ਹਨ। 

Punjabi Bollywood Tadka

ਫਿਲਮਾਂ ਦੀ ਗੱਲ ਕਰੀਏ ਤਾਂ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਕ 'ਚ ਬਣੀ ਆਲੀਆ ਦੀ ਫਿਲਮ 'ਰਾਜ਼ੀ' ਅੱਜਕਲ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ 85 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ ਅਤੇ ਤੇਜ਼ੀ ਨਾਲ 100 ਕਰੋੜ ਵੱਲ ਵੱਧ ਰਹੀ ਹੈ।


Tags: Alia BhattRanbir KapoorKaran JoharKoffee With KaranOld VideoViral

Edited By

Chanda Verma

Chanda Verma is News Editor at Jagbani.