FacebookTwitterg+Mail

ਇਸ ਅਦਾਕਾਰਾ ਨੇ 'ਬਾਰਬੀ' ਦੀ ਤਰ੍ਹਾਂ ਦਿਖਾਈ ਦੇਣ ਲਈ ਕੀਤਾ ਕੈਰੀਅਰ ਬਰਬਾਦ, ਜਾਣੋ ਵਜ੍ਹਾ

    3/10
04 May, 2017 11:42:16 AM
ਮੁੰਬਈ—ਸਵੀਡਨ ਦੇ ਸਟਾਕਹੋਮ ਦੀ ਰਹਿਣ ਵਾਲੀ 27 ਸਾਲਾਂ ਦੀ ਐਲੀਸੀਆ ਐਮੀਰਾ ਨੇ ਆਪਣੀ ਬਾਡੀ ਦੀ ਚਮੜੀ ਨੂੰ ਪਲਾਸਟਿਕ ਵਰਗੀ ਦਿਖਾਈ ਦੇਣ ਲਈ 10 ਲੱਖ ਰੁਪਏ ਖਰਚ ਕਰ ਦਿੱਤੇ। ਦਰਅਸਲ ਐਲੀਸੀਆ ਐਮੀਰਾ ਖੁਦ ਨੂੰ 'ਬਾਰਬੀ' ਤਰ੍ਹਾਂ ਦਿਖਾਉਣਾ ਚਾਹੁੰਦੀ ਸੀ। ਜਿਸ ਲਈ ਉਸ ਨੇ ਕਈ ਵਾਰ ਸਰਜਰੀ ਕਰਵਾਈ ਸੀ।
ਐਲੀਸੀਆ ਨੇ ਕਿਹਾ ਪਲਾਸਟਿਕ ਵਰਗੀ ਦਿਖਾਈ ਦੇਣ ਦੀ ਇੱਛਾ ਮੇਰੇ 'ਚ ਸ਼ੁਰੂ ਤੋਂ ਹੀ ਸੀ। ਜਿਸ ਕਰਕੇ ਮੈਂ ਆਪਣੀ ਬਾਡੀ ਦੀ ਕਈ ਵਾਰ ਸਰਜਰੀ ਕਰਵਾਈ। ਜਿਆਦਾ ਖੂਬਸੂਰਤ ਦਿਖਾਈ ਦੇਣ ਲਈ ਉਸ ਨੇ ਕਾਸਮੈਟਿਕ 'ਤੇ ਲੱਖਾਂ ਹੀ ਖਰਚ ਕਰ ਦਿੱਤੇ, ਪਰ ਇਸ ਗੱਲ ਦਾ ਉਸ ਨੂੰ ਕੋਈ ਅਫਸੋਸ ਨਹੀਂ ਹੈ। ਐਲੀਸੀਆ ਨੇ ਦੱਸਿਆ ਕਿ ਉਹ ਹਮੇਸ਼ਾ ਤੋਂ ਕੁਝ ਵੱਖਰਾ ਕਰਨਾ ਚਾਹੁੰਦੀ ਸੀ। ਇਸ ਲਈ ਉਸ ਨੇ ਪੀ. ਆਰ ਦੀ ਨੌਕਰੀ ਵੀ ਛੱਡੀ। ਉਸ ਨੇ ਦੱਸਿਆ, 'ਮੈਂ ਪਾਗਲ ਹਾਂ, ਪਰ ਮੈਨੂੰ ਆਪਣੇ ਕੰਮ ਨੂੰ ਲੈ ਕੇ ਕੋਈ ਰਿਗ੍ਰੇਟ ਨਹੀਂ ਹੈ, ਬਲਕਿ, ਮੈਂ ਆਪਣੇ ਬਦਲੇ ਹੋਏ ਸਰੀਰ ਨੂੰ ਹੋਰ ਵੀ ਜਿਆਦਾ ਚਾਹੁੰਦੀ ਹਾਂ। ਉਸ ਦੀ ਖਵਾਇਸ਼ ਹੈ ਕਿ ਉਹ ਬਿਲਕੁਲ ਪਲਾਸਟਿਕ ਵਰਗੀ ਦਿਖਾਈ ਦੇਵੇ। ਇੰਨਾ ਹੀ ਨਹੀਂ ਦੂਜੀਆਂ ਲੜਕੀਆਂ ਨੂੰ ਵੀ ਅਜਿਹਾ ਹੀ ਕਰਨ ਲਈ ਪ੍ਰੇਰਿਤ ਕਰਦੀ ਹੈ।

Tags: Alicia AmiraBarbieplastic surgeryਐਲੀਸੀਆ ਐਮੀਰਾਬਾਰਬੀਪਲਾਸਟਿਕ ਸਰਜਰੀ