FacebookTwitterg+Mail

ਅਲਕਾ ਯਾਗਨਿਕ ਦੀ ਧੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

alka yagnik
15 December, 2018 12:47:54 PM

ਮੁੰਬਈ(ਬਿਊਰੋ)— ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਇਸ ਸਾਲ ਕਈ ਬਾਲੀਵੁੱਡ ਅਤੇ ਟੀ.ਵੀ. ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਹਨ। ਅਜਿਹੀ ਹਾਲਤ 'ਚ ਬਾਲੀਵੁੱਡ ਦੀ ਫੇਮਸ ਸਿੰਗਰ ਅਲਕਾ ਯਾਗਨਿਕ ਦੀ ਧੀ ਕਿਵੇਂ ਪਿੱਛੇ ਰਹਿ ਸਕਦੀ ਸੀ। ਅਲਕਾ ਯਾਗਨਿਕ ਦੇ ਧੀ ਨੇ ਹਾਲ ਹੀ 'ਚ ਵਿਆਹ ਕਰਵਾ ਲਿਆ ਹੈ।
Punjabi Bollywood Tadka
ਇਹ ਵਿਆਹ ਉਨ੍ਹਾਂ ਨੇ ਬੀਤੇ ਬੁੱਧਵਾਰ ਨੂੰ ਕੀਤਾ। ਸਾਇਸ਼ਾ ਨੇ ਆਪਣੇ ਬੁਆਏਫਰੈਂਡ ਅਮਿਤ ਦੇਸਾਈ ਨਾਲ ਵਿਆਹ ਕਰਵਾ ਲਿਆ ਹੈ। ਵਿਆਹ 'ਚ ਸਾਇਸ਼ਾ ਲਾਲ ਰੰਗ ਦੇ ਲਹਿੰਗੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਅਲਕਾ ਨੇ ਆਪਣੀ ਧੀ ਦੇ ਵਿਆਹ 'ਚ ਇਕ ਭਾਵੁਕ ਗੀਤ ਵੀ ਗਾਇਆ।
Punjabi Bollywood Tadka
ਦੱਸ ਦੇਈਏ ਕਿ ਸਾਇਸ਼ਾ ਦੀ ਪ੍ਰੀ-ਵੈਡਿੰਗ ਪ੍ਰੋਗਰਾਮ 10 ਅਤੇ 11 ਦਸੰਬਰ ਨੂੰ ਹੋਏ ਸਨ। ਇਸ ਦੌਰਾਨ ਸਾਇਸ਼ਾ ਦੀ ਹਲਦੀ ਅਤੇ ਮਹਿੰਦੀ ਸੈਰੇਮਨੀ ਵੀ ਹੋਈ। ਦੱਸ ਦੇਈਏ ਕਿ ਪਿੱਛਲੇ ਸਾਲ ਕ੍ਰਿਸਮਸ ਵਾਲੇ ਦਿਨ ਸਾਇਸ਼ਾ ਅਤੇ ਅਮਿਤ ਦੀ ਰਿੰਗ ਸੈਰੇਮਨੀ ਹੋਈ ਸੀ।
Punjabi Bollywood Tadka
ਮਾ ਅਲਕਾ ਦੇ ਬਾਲੀਵੁੱਡ 'ਚ ਲੰਬੇ ਸਮੇਂ ਤੱਕ ਹਿੱਟ ਰਹਿਣ ਤੋਂ ਬਾਅਦ ਵੀ ਸਾਇਸ਼ਾ ਨੇ ਫਿਲਮ ਜਗਤ ਤੋਂ ਦੂਰੀ ਬਣਾਈ ਰੱਖੀ। ਇਕ ਵਾਰ ਸਿੰਗਿੰਗ ਦੀ ਟ੍ਰੇਨਿੰਗ ਵੀ ਲਈ ਪਰ ਮਨ ਨਹੀਂ ਮੰਨਿਆ। ਸਾਇਸ਼ਾ ਨੇ ਲੰਡਨ ਆਫ ਮਾਰਕੇਟਿੰਗ ਤੋਂ ਐੱਮ.ਬੀ.ਏ. ਕੀਤੀ ਹੈ।
Punjabi Bollywood Tadka
ਉੱਥੇ ਹੀ ਦੂਜੇ ਪਾਸੇ ਗਾਇਕਾ ਅਲਕਾ ਨੇ ਸ਼ਿਲਾਂਗ ਬੇਸਡ ਬਿੱਜਨਸਮੈਨ ਨੀਰਜ਼ ਕਪੂਰ ਨਾਲ 1989 'ਚ ਵਿਆਹ ਕੀਤਾ ਸੀ ਪਰ ਵਿਆਹ ਦੇ 26 ਸਾਲ ਹੋਣ ਦੇ ਬਾਅਦ ਦੋਵੇਂ ਵੱਖ ਹੋ ਕੇ ਰਹਿ ਰਹੇ ਹਨ। ਦੋਵਾਂ ਦੇ ਵੱਖ ਰਹਿਣ ਦਾ ਕਾਰਨ ਕੋਈ ਲੜਾਈ ਜਾਂ ਤਲਾਕ ਨਹੀਂ ਹੈ ਸਗੋਂ ਦੋਵੇਂ ਕੰਮ ਨੂੰ ਲੈ ਕੇ ਅਜਿਹਾ ਕਰ ਰਹੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Alka YagnikSyesha KapoorAmit DesaiWedding

About The Author

manju bala

manju bala is content editor at Punjab Kesari