FacebookTwitterg+Mail

B'day Spcl: ਅਲਕਾ ਯਾਗਨਿਕ ਨਾਲ ਜੁੜੀਆਂ ਜਾਣੋ ਕੁਝ ਸਪੈਸ਼ਲ ਗੱਲਾਂ, 'ਚੋਲੀ ਕੇ ਪਿੱਛੇ' ਗੀਤ ਲਈ ਸਹਿਣਾ ਪਿਆ 40 ਪਾਰਟੀਆਂ ਦਾ ਵਿਰੋਧ

alka yagnik
20 March, 2017 03:39:35 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ 20 ਮਾਰਚ ਨੂੰ ਆਪਣੇ ਜਨਮਦਿਨ ਦੇ ਮੌਕੇ 'ਤੇ 51 ਸਾਲ ਦੀ ਹੋ ਗਈ ਹੈ। ਹਿੰਦੀ ਸਿਨੇਮਾ 'ਚ ਅਲਕਾ ਨੂੰ ਆਪਣੇ ਪ੍ਰਸ਼ੰਸਕਾਂ ਤੋਂ ਬਹੁਤ ਹੀ ਜਿਆਦਾ ਮਿਲ ਰਿਹਾ ਸੀ। ਇਹ ਸਮਾ ਸਾਲ 1990 ਤੋਂ 2000 ਤੱਕ ਮੰਨਿਆ ਜਾ ਸਕਦਾ ਹੈ। ਕੁਮਾਰ ਸੋਨੂੰ, ਉਦੀਤ ਨਰਾਇਣ ਤੋਂ ਲੈ ਕੇ ਸੋਨੂੰ ਨਿਗਮ ਤੱਕ ਅਲਕਾ ਨੇ ਆਪਣੇ ਸਮੇਂ ਦੇ ਬੈਸਟ ਮੇਲ ਗਾਇਕਾਰਾਂ ਨਾਲ ਹਜ਼ਾਰਾਂ ਗੀਤਾ ਗਾਏ ਹਨ। 6 ਸਾਲ ਦੀ ਉਮਰ 'ਚ ਹੀ ਆਕਾਸ਼ਵਾਨੀ ਕਲਕਤਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

- ਅਲਕਾ ਯਾਗਨਿਕ 10 ਸਾਲ ਦੀ ਉਮਰ 'ਚ ਆਪਣੀ ਮਾਂ ਨਾਲ ਕਰੀਅਰ ਨੂੰ ਅੱਗੇ ਵਧਾਉਣ ਲਈ ਮੁੰਬਈ ਆ ਗਈ ਸੀ। ਇਕ ਮੁਲਾਕਾਤ ਦੌਰਾਨ ਰਾਜਕਪੂਰ ਨੂੰ ਅਲਕਾ ਦੀ ਆਵਾਜ਼ ਬਹੁਤ ਪਸੰਦ ਆਈ ਸੀ ਅਤੇ ਉਨ੍ਹਾਂ ਨੂੰ ਲਕਸ਼ਮੀ ਕਾਂਤ ਪਿਆਰੇ ਲਾਲ ਦੀ ਮਦਦ ਨਾਲ ਅਲਕਾ ਨੇ 14 ਸਾਲ ਦੀ ਉਮਰ 'ਚ ਪਲੇਅਬੈਕ ਸਿੰਗਰ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ 1980 'ਚ ਆਈ ਫਿਲਮ 'ਪਾਇਲ ਕੀ ਝੰਕਾਰ' ਤੋਂ ਕੀਤੀ ਸੀ।

- ਅਲਕਾ ਫਿਲਮ 'ਤੇਜਾਬ' (1988) 'ਚ ਫਿਲਮਾਏ ਗੀਤ 'ਏਕ ਦੋ ਤੀਨ' ਤੋਂ ਇਕ ਵੱਡੀ ਪਹਿਚਾਣ ਮਿਲੀ। ਇਸ ਫਿਲਮ ਤੋਂ ਬਾਅਦ ਅਲਕਾ ਯਾਗਨਿਕ ਦੇ ਕਾਫੀ ਚੰਗੇ ਦਿਨ ਆ ਗਏ। ਆਪਣੇ 30 ਸਾਲ ਦੇ ਕਰੀਅਰ 'ਚ ਅਲਕਾ ਨੇ ਹੁਣ ਤਕ 700 ਫਿਲਮਾਂ 'ਚ 20,000 ਤੋਂ ਜ਼ਿਆਦਾ ਗੀਤ ਗਾ ਲਏ ਹਨ।

- ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਅਲਕਾ ਯਾਗਨਿਕ ਨੇ 1989 'ਚ ਨੀਰਜ਼ ਕਪੂਰ ਨਾਲ ਵਿਆਹ ਕਰ ਲਿਆ ਸੀ। ਫਿਲਹਾਲ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੈ।

- ਅਲਕਾ ਯਾਗਨਿਕ ਕਾਫੀ ਸਮੇਂ ਤੋਂ ਕੋਈ ਗੀਤ ਨਹੀਂ ਗਾ ਰਹੀ ਹੈ। ਉਸਦੀ ਵਜਾ ਅੱਜ ਦੇ ਸੰਗੀਤ 'ਚ ਹੋਏ ਬਦਲਾਅ ਨੂੰ ਲੈ ਕੇ ਉਹ ਕਾਫੀ ਉਦਾਸ ਹਨ।

-ਦੋ ਵਾਰੀ ਨੈਸ਼ਨਲ ਐਵਾਰਡ ਜਿੱਤ ਚੁੱਕੀ ਅਲਕਾ 10 ਤੋਂ ਜ਼ਿਆਦਾ ਭਾਸ਼ਾਵਾਂ 'ਚ ਗੀਤ ਗਾਉਣ ਦੀ ਹਿੰਮਤ ਰੱਖਦੀ ਹੈ। ਉਨ੍ਹਾਂ ਹਿੰਦੀ ਤੋਂ ਇਲਾਵਾ ਕਾਫੀ ਭਾਸ਼ਾਵਾਂ 'ਚ ਹਿੱਟ ਗੀਤ ਗਾਏ ਹਨ।

-ਫਿਲਮ 'ਖਲਨਾਇਕ' (1993) 'ਚ ਉਨ੍ਹਾਂ ਦੇ ਗਾਏ ਗੀਤ 'ਚੋਲੀ ਕੇ ਪਿਛੇ ਕਿਆ ਹੈ' 'ਤੇ ਬਹੁਤ ਹੀ ਹੰਗਾਮਾ ਹੋਇਆ ਸੀ। ਉਸ ਸਮੇਂ ਲੱਗਭਗ 40 ਸਿਆਸੀ ਪਾਰਟੀਆਂ ਨੇ ਇਸ ਗੀਤ ਦਾ ਕਾਫੀ ਵਿਰੋਧ ਕੀਤਾ ਸੀ। ਇਸ ਗੀਤ ਦੇ ਨਾਲ ਹੀ ਇੰਡਸਟਰੀ 'ਚ ਇਕ ਅਜਿਹਾ ਮੌਕਾ ਆਇਆ ਜੋ ਇਕ ਹੀ ਗੀਤ ਦੇ ਲਈ ਗਾਇਕ ਦਾ ਐਵਾਰਡ ਦੋ ਗਾਇਕਾਰਾਂ ਬਾਲੀਵੁੱਡ ਦੇ ਮਸ਼ਹੂਰ ਇਲਾ ਅਰੁਣ ਅਤੇ ਅਲਕਾ ਯਾਗਨਿਕ ਨੂੰ ਦਿੱਤਾ ਗਿਆ ਸੀ।


Tags: Alka Yagnik Kumar Sanu Udit Narayan Choli Ke Peche Happy Birthday ਅਲਕਾ ਯਾਗਨਿਕ ਕੁਮਾਰ ਸੋਨੂੰ ਪਾਇਲ ਕੀ ਝੰਕਾਰ