ਮੁੰਬਈ(ਬਿਊਰੋ)— ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਗੁਪਤ ਵਿਆਹ ਤੋਂ ਬਾਅਦ ਜਲਦ ਬਾਲੀਵੁੱਡ 'ਚ ਇਕ ਹੋਰ ਵਿਆਹ ਹੋਣ ਵਾਲਾ ਹੈ। ਖਬਰਾਂ ਆ ਰਹੀਆਂ ਹਨ ਕਿ 90 ਦੇ ਦਹਾਕੇ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਦੀ ਬੇਟੀ ਸਾਇਸ਼ਾ ਕਪੂਰ ਨੇ ਆਪਣੇ ਪ੍ਰੇਮੀ ਅਮਿਤ ਦੇਸਾਈ ਨਾਲ 25 ਦਸੰਬਰ ਨੂੰ ਮੰਗਣੀ ਕਰ ਲਈ ਹੈ।

ਸਾਇਸ਼ਾ ਦਾ ਨਾਂ ਇੰਡੀਅਨ ਆਈਡਲ ਫੇਮ ਰਾਹੁਲ ਵੈਦ ਨਾਲ ਵੀ ਜੁੜ ਚੁੱਕਾ ਹੈ। 27 ਸਾਲ ਦੀ ਸਾਇਸ਼ਾ ਅੰਧੇਰੀ ਸਥਿਤ ਹੋਟਲ '' ਦੀ ਕੋ-ਆਨਰ ਹੈ। ਉਹ ਇਸ ਹੋਟਲ ਨੂੰ ਆਪਣੇ ਚਾਈਲਡਹੁਡ ਫ੍ਰੈਂਡਸ ਨਾਲ ਚਲਾਉਂਦੀ ਹੈ। ਉਸ ਨੇ ਲੰਡਨ ਸਕੂਲ ਆਫ ਮਾਰਕਟਿੰਗ ਤੋਂ ਐੱਮ. ਬੀ. ਏ. ਕੀਤੀ ਹੈ। ਸਾਇਸ਼ਾ ਕਈ ਹੋਟਲ ਮੈਨੇਜਮੈਂਟ ਕੰਪਨੀ ਨਾਲ ਜੁੜ ਚੁੱਕੀ ਹੈ। ਗਲੈਮਕ ਦੀ ਦੁਨੀਆਂ ਨਾਲ ਜੁੜੇ ਰਹਿਣ ਦੇ ਬਾਵਜੂਦ ਸਾਇਸ਼ਾ ਨੇ ਇਸ 'ਚ ਕਰੀਅਰ ਨਹੀਂ ਬਣਾਇਆ।

ਉਸ ਨੇ ਫਿਲਮ ਸਕੂਲ 'ਚ ਐਡਮੀਸ਼ਨ ਲਈ ਪਰ ਜਲਦ ਹੀ ਉਸ ਨੂੰ ਸਮਝ ਆ ਗਿਆ ਕਿ ਉਹ ਐਕਟਿੰਗ 'ਚ ਆਪਣਾ ਕਰੀਅਰ ਨਹੀਂ ਬਣਾ ਸਕਦੀ। ਸਾਇਸ਼ਾ ਦੀ ਮਾਂ ਦੇ ਰਾਹ 'ਤੇ ਚੱਲਦੇ ਹੋਏ ਗਾਇਕੀ 'ਚ ਵੀ ਟਰੇਨਿੰਗ ਲਈ ਪਰ ਇਕ ਦਿਨ ਦੀ ਟਰੇਨਿੰਗ ਤੋਂ ਬਾਅਦ ਉਸ ਨੇ ਇਹ ਕਰੀਅਰ ਵੀ ਛੱਡ ਦਿੱਤਾ।

ਦੱਸਣਯੋਗ ਹੈ ਕਿ ਸਾਇਸ਼ਾ ਸਾਰੇ ਸਟਾਰ ਕਿੱਡਜ਼ ਵਾਂਗ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਏ ਦਿਨੀਂ ਹੀ ਇੰਸਟਾਗ੍ਰਾਮ 'ਤੇ ਆਪਣੀ ਸ਼ਾਨਦਾਰ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਕੁਝ ਤਸਵੀਰਾਂ 'ਚ ਉਹ ਹੁੱਕਾ ਪੀਂਦੀ ਤੇ ਡ੍ਰਿੰਕਸ ਕਰਦੀ ਵੀ ਦਿਖਾਈ ਦੇ ਚੁੱਕੀ ਹੈ।
