FacebookTwitterg+Mail

ਭਾਰਤੀ ਡਾਂਸ ਗਰੁੱਪ 'ਦਿ ਕਿੰਗਸ' ਨੇ ਜਿੱਤਿਆ ਅਮਰੀਕੀ ਰਿਐਲਿਟੀ ਸ਼ੋਅ ਦਾ ਟਾਈਟਲ

all you need to know about world of dance winner the kings
07 May, 2019 01:57:58 PM

ਮੁੰਬਈ (ਬਿਊਰੋ) : ਭਾਰਤੀ ਡਾਂਸ ਗਰੁੱਪ 'ਦਿ ਕਿੰਗਸ' ਨੇ ਵਿਦੇਸ਼ੀ ਧਰਤੀ 'ਤੇ ਦੇਸ਼ ਦਾ ਨਾਂ ਉੱਚਾ ਕਰ ਦਿਖਾਇਆ ਹੈ। 'ਦਿ ਕਿੰਗਸ' ਨੇ ਅਮਰੀਕੀ ਰਿਐਲਿਟੀ ਸ਼ੋਅ 'ਵਰਲਡ ਆਫ ਡਾਂਸ' ਜਿੱਤ ਲਿਆ ਹੈ। ਇਨਾਮ 'ਚ ਉਸ ਨੂੰ 1 ਮਿਲੀਅਨ ਡਾਲਰ ਯਾਨੀ 7 ਕਰੋੜ ਰੁਪਏ ਮਿਲੇ ਹਨ। 5 ਮਈ ਨੂੰ ਸ਼ੋਅ ਦਾ ਫਿਨਾਲੇ ਰੱਖਿਆ ਗਿਆ ਸੀ। ਸ਼ੋਅ ਜਿੱਤਣ ਤੋਂ ਬਾਅਦ ਗਰੁੱਪ ਨੂੰ ਦੇਸ਼ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ।


ਦੱਸ ਦਈਏ ਕਿ ਸ਼ੋਅ ਨੂੰ ਜਿੱਤਣ ਵਾਲੇ 14 ਮੈਂਬਰਜ਼ ਦੀ ਟੀਮ 'ਚ ਸਾਰੇ ਮੈਂਬਰਜ਼ ਦੀ ਉਮਰ 17 ਤੋਂ 27 ਸਾਲ ਦੇ 'ਚ ਹੈ। ਇਨ੍ਹਾਂ ਸਾਰਿਆਂ ਨੇ ਤਿੰਨ ਮਹੀਨੇ ਚੱਲੇ ਇਸ ਸ਼ੋਅ 'ਚ ਸ਼ਾਨਦਾਰ ਪਰਫਾਰਮੈਂਸ ਨਾਲ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤਿਆ। 'ਦਿ ਕਿੰਗ' ਦੇ ਨਾਂ ਨਾਲ ਮਸ਼ਹੂਰ ਡਾਂਸ ਗਰੁੱਪ ਨੇ ਡਾਂਸ ਸਟਾਈਲ ਹਿੱਪ-ਹਾਪ 'ਚ ਮਹਾਰਤ ਹਾਸਿਲ ਕੀਤੀ ਹੈ।

 

 
 
 
 
 
 
 
 
 
 
 
 
 
 

10 years of struggle, hard work, pain, sleepless nights, fear, sacrifices has been paid off finally! Yesterday’s hard work resulted in today’s victory!!!! With no time in hand, we had to make decision whether to participate or not and with just 10 days before the travel date, we cleared our travel documents and proceeded with our participation in WOD3 . Who knew that a group from India would reach the finals and emerge with the title of WORLD CHAMPIONS. But, we did it and converted our dream into reality with hard work and determination. It seems so surreal for us today and we are still unable to convince ourself that yes , We made it. We are so overwhelmed with the response We received through out the show . This makes us work even more harder for our future dreams. Special Thanks to our Choreogrpher @suresh_kingsunited 🙏🏻👑⚔️🛡🦁 The Team 👇 @karthik_thekings @ritesh_the_kings @shijin_thekings @chandanacharya @mohanpandey @sunnychatterjeey @pavankingsunited @prem_thekings @hardik.rawat @charles_thekings @pratik_thekings @rajadas_thekings @akshay_thekings @naidu_thekings @hritikkingsunited . . . . . #Thekings #Wod #WorldChampions #Wod3 #Worldofdance #Worldofdance3 #KingsUnited #thekingswod

A post shared by The Kings (@kings_united_india) on May 5, 2019 at 8:33pm PDT

ਇਨ੍ਹਾਂ ਦੇ ਸੰਘਰਸ਼ ਦੀ ਕਹਾਣੀ ਸਾਲ 2008 'ਚ ਮੁੰਬਈ ਦੀਆਂ ਗਲੀਆਂ 'ਚ ਸ਼ੁਰੂ ਹੋਈ ਸੀ ਪਰ ਇਸ ਡਾਂਸ ਗਰੁੱਪ ਨੂੰ ਪਛਾਣ ਪਹਿਲੀ ਵਾਰ 'ਇੰਡੀਆਜ਼ ਗੌਟ ਟੇਲੈਂਟ' ਦੇ ਸੀਜ਼ਨ 3 ਨੂੰ ਜਿੱਤ ਕੇ ਮਿਲੀ ਸੀ। ਉਨ੍ਹਾਂ ਨੇ ਸਾਲ 2015 'ਚ ਹਿੱਪ ਹਾਪ ਡਾਂਸ ਚੈਂਪੀਅਨਸ਼ਿਪ 'ਚ ਮੂਹਰਲੇ ਤਿੰਨ ਸਥਾਨਾਂ 'ਚ ਜਗ੍ਹਾ ਬਣਾਈ ਸੀ। ਇਸ ਗਰੁੱਪ ਦੇ ਸ਼ੋਅ ਜਿੱਤਣ ਦੀ ਵੀਡੀਓ ਰੈਮੋ ਡਿਸੂਜ਼ਾ ਨੇ ਸ਼ੇਅਰ ਕੀਤੀ ਹੈ, ਜਿਸ 'ਚ ਜਿੱਤ ਦੇ ਐਲਾਨ ਤੋਂ ਬਾਅਦ ਗਰੁੱਪ ਦੇ ਸਾਰੇ ਮੈਂਬਰਜ਼ ਦੀਆਂ ਅੱਖਾਂ ਖੁਸ਼ੀ ਨਾਲ ਨਮ ਹੋ ਗਈਆਂ ਸਨ। ਅਮਰੀਕੀ ਸ਼ੋਅ ਦੇ ਇਸ ਸ਼ੋਅ ਦਾ ਫਿਨਾਲੇ ਪ੍ਰੋਗਰਾਮ ਐਤਵਾਰ ਨੂੰ ਕਰਵਾਇਆ ਗਿਆ ਸੀ।


Tags: The KingsHip Hop DanceMumbaiInternationalAmerican Reality Television Show World of DanceOfficial Twitter Handle

Edited By

Sunita

Sunita is News Editor at Jagbani.