FacebookTwitterg+Mail

31 ਦਸੰਬਰ ਨੂੰ ਹੋਵੇਗਾ ਆਲੋਕ ਨਾਥ ਦੀ ਜ਼ਮਾਨਤ 'ਤੇ ਫੈਸਲਾ

alok nath
29 December, 2018 01:00:49 PM

ਮੁੰਬਈ (ਬਿਊਰੋ) : ਰੇਪ ਦੇ ਦੋਸ਼ 'ਚ ਫਸ ਚੁੱਕੇ ਐਕਟਰ ਆਲੋਕ ਨਾਥ ਦੀ ਅਗਲੀ ਜ਼ਮਾਨਤ ਦੀ ਯਾਚਿਕਾ 'ਤੇ ਹੁਣ 31 ਦਸੰਬਰ ਨੂੰ ਫੈਸਲਾ ਸੁਣਾਇਆ ਜਾਵੇਗਾ। ਪਹਿਲਾਂ ਇਸ ਮਾਮਲੇ 'ਚ 28 ਦਸੰਬਰ ਨੂੰ ਫੈਸਲਾ ਆਉਣਾ ਸੀ, ਜੋ ਹੁਣ ਦੋ ਦਿਨ ਲਈ ਸਥਾਗਿਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਮਾਮਲੇ 'ਚ 26 ਦਸੰਬਰ ਨੂੰ ਸੁਣਵਾਈ ਹੋਈ ਸੀ।
ਦੱਸ ਦੇਈਏ ਕਿ ਟੀ. ਵੀ. ਦੇ ਮਸ਼ਹੂਰ ਐਕਟਰ ਆਲੋਕ ਨਾਥ 'ਤੇ ਰਾਇਟਰ ਵਿਨਤਾ ਨੰਦਾ ਨੇ ਨਸ਼ਾ ਦੇ ਕੇ ਰੇਪ ਕਰਨ ਦਾ ਦੋਸ਼ ਲਾਇਆ ਹੈ। ਪੁਲਸ 'ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ 21 ਨਵੰਬਰ ਨੂੰ ਮੁੰਬਈ ਪੁਲਸ ਨੇ ਐਕਟਰ ਖਿਲਾਫ ਮਾਮਲਾ ਦਰਜ ਕੀਤਾ ਸੀ। ਕੇਸ ਨੂੰ ਲੈ ਕੇ ਆਲੋਕ ਨਾਥ ਵਲੋਂ ਉਸ ਦੇ ਵਕੀਲ ਨੇ 13 ਦਸੰਬਰ ਨੂੰ ਅਗਲੀ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ। ਇਸ ਦਾ ਵਿਨਤਾ ਨੰਦਾ ਦੇ ਵਕੀਲ ਨੇ ਵਿਰੋਧ ਕੀਤਾ ਸੀ। ਮਾਮਲੇ 'ਚ ਹੋਈ ਬਹਿਸ ਦੌਰਾਨ ਆਲੋਕ ਨਾਥ ਦੇ ਵਕੀਲ ਨੇ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਸੀ। ਉਥੇ ਹੀ ਵਿਨਤਾ ਨੰਦਾ ਦੇ ਵਕੀਲ ਨੇ ਕਿਹਾ ਸੀ ਕਿ ਜੇਕਰ ਆਲੋਕ ਨਾਥ 'ਤੇ ਲੱਗੇ ਦੋਸ਼ ਸਹੀਂ ਨਹੀਂ ਹਨ ਤਾਂ ਉਹ ਕਿਉਂ ਕਾਨੂੰਨ ਦਾ ਸਾਹਮਣਾ ਕਰਨ ਤੋਂ ਡਰ ਰਹੇ ਹਨ। 
 

ਦੱਸਣਯੋਗ ਹੈ ਕਿ ਵਿਨਤਾ ਨੰਦਾ ਨੇ ਆਪਣੀ ਇਸ ਸੋਸ਼ਲ ਮੀਡੀਆ ਪੋਸਟ 'ਚ ਇਹ ਦੋਸ਼ ਲਾਇਆ ਸੀ ਕਿ 19 ਸਾਲ ਪਹਿਲਾ ਆਲੋਕ ਨਾਥ ਨੇ ਮੇਰਾ ਰੇਪ ਕੀਤਾ ਸੀ। ਹਾਲਾਂਕਿ ਆਲੋਕ ਨਾਥ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਵਿਨਤਾ ਤੇ ਮਾਣਹਾਨੀ ਦਾ ਕੇਸ ਕੀਤਾ ਸੀ।

 


Tags: Alok Nath Vinta Nanda Sexual Harassment MeToo Screenwriters Association Partnership Renuka Shahane

Edited By

Sunita

Sunita is News Editor at Jagbani.