FacebookTwitterg+Mail

ਆਲੋਕ ਨਾਥ ਦੀ ਸਪੋਰਟ 'ਚ ਆਈ ਪਤਨੀ ਆਸ਼ੂ, ਵਿਨਤਾ ਨੰਦਾ ਤੋਂ ਮੰਗਿਆ 1 ਰੁਪਏ ਦਾ ਹਰਜਾਨਾ

alok nath
15 October, 2018 05:04:02 PM

ਮੁੰਬਈ (ਬਿਊਰੋ)—  ਹਾਲ ਹੀ 'ਚ ਬਾਲੀਵੁੱਡ ਦੇ ਸੰਸਕਾਰੀ ਐਕਟਰ ਆਲੋਕ ਨਾਥ 'ਤੇ ਫਿਲਮਕਾਰ ਵਿਨਤਾ ਨੰਦਾ ਨੇ ਰੇਪ ਦਾ ਗੰਭੀਰ ਦੋਸ਼ ਲਗਾਇਆ ਹੈ। ਹੁਣ ਆਲੋਕ ਨਾਥ ਦੀ ਪਤਨੀ ਆਸ਼ੂ ਆਪਣੇ ਪਤੀ ਦੀ ਸਪੋਰਟ 'ਚ ਅੱਗੇ ਆਈ ਹੈ ਤੇ ਵਿਨਤਾ ਤੋਂ ਬਤੌਰ ਹਰਜਾਨਾ ਇਕ ਰੁਪਏ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਵਿਨਤਾ ਨੇ ਆਪਣੇ ਫੇਸਬੁੱਕ ਪੋਸਟ 'ਚ ਲਿਖਿਆ ਸੀ ਕਿ ਆਲੋਕ ਨਾਥ ਦੀ ਪਤਨੀ ਉਨ੍ਹਾਂ ਦੀ ਬੈਸਟ ਫ੍ਰੈਂਡ ਸੀ। ਰਿਪੋਰਟ ਮੁਤਾਬਕ ਆਲੋਕ ਨਾਥ ਅਤੇ ਉਨ੍ਹਾਂ ਦੀ ਪਤਨੀ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਵੱਖਰੇ ਤੌਰ 'ਤੇ ਮਾਣਹਾਨੀ ਦਾ ਕੇਸ ਕਰਨਗੇ। ਇਸ 'ਚ ਉਹ ਹਰਜਾਨੇ ਦੇ ਤੌਰ 'ਤੇ ਵਿਨਤਾ ਤੋਂ ਇਕ ਰੁਪਏ ਦੀ ਮੰਗ ਕਰਨਗੇ। ਆਲੋਕ ਨਾਥ ਦੇ ਵਕੀਲ ਅਸ਼ੋਕ ਸਰੋਗੀ ਮੁਤਾਬਕ ਆਲੋਕ ਨਾਥ ਦੀ ਪਤਨੀ ਨੇ ਦੋਸ਼ ਲਗਾਇਆ ਹੈ ਕਿ ਵਿਨਤਾ ਨੇ ਇਨ੍ਹਾਂ ਦੋਸ਼ਾਂ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ ਆਲੋਕ ਨਾਥ ਨੂੰ ਬੇਇੱਜ਼ਤ ਕੀਤਾ ਹੈ। ਜਦੋਂ ਵੀ ਉਹ ਘਰੋਂ ਬਾਹਰ ਨਿਕਲਦੇ ਹਨ ਤਾਂ ਲੋਕ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ।
Punjabi Bollywood Tadkaਪੁਲਸ ਨੇ ਦਰਜ ਨਹੀਂ ਕੀਤੀ ਸ਼ਿਕਾਇਤ
ਆਲੋਕ ਨਾਥ ਦੀ ਪਤਨੀ ਨੇ ਕਿਹਾ, ''ਅੰਬੋਲੀ ਪੁਲਸ ਸਟੇਸ਼ਨ 'ਚ ਉਹ ਸ਼ਿਕਾਇਤ ਦਰਜ ਕਰਵਾਉਣ ਗਏ ਸਨ ਪਰ ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕੀਤੀ। ਪੁਲਸ ਮੁਤਾਬਕ ਇਹ ਦੋਸ਼ ਨਜਾਇਜ਼ ਹਨ। ਅਜਿਹੇ 'ਚ ਆਲੋਕ ਨਾਥ ਦੀ ਪਤਨੀ ਨੇ ਕੋਰਟ 'ਚ ਅਪੀਲ ਕੀਤੀ ਹੈ ਕਿ ਉਹ ਪੁਲਸ ਨੂੰ ਜਾਂਚ ਦੇ ਹੁਕਮ ਦੇਣ। ਆਲੋਕ ਨਾਥ ਨੇ ਇਹ ਵੀ ਮੰਗ ਕੀਤੀ ਹੈ ਕਿ ਵਿਨਤਾ ਨੰਦਾ ਨੂੰ ਪੁਲਸ ਆਪਣਾ ਫੇਸਬੁੱਕ ਪੋਸਟ ਹਟਾਉਣ ਦਾ ਹੁਕਮ ਦੇਵੇ। ਵਿਨਤਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨਾਲ ਹੋਈ ਇਸ ਘਟਨਾ ਦੀ ਜਾਣਕਾਰੀ ਆਲੋਕ ਨਾਥ ਦੀ ਪਤਨੀ ਨੂੰ ਸੀ ਪਰ ਉਨ੍ਹਾਂ ਨੇ ਕਿਹਾ ਸੀ ਕਿ ਉਹ ਕੁਝ ਨਹੀਂ ਕਰ ਸਕਦੀ।


Tags: Alok NathFiled Defamation Vinta NandaRape MeToo

Edited By

Chanda Verma

Chanda Verma is News Editor at Jagbani.