FacebookTwitterg+Mail

B'Day : 'ਸੰਸਕਾਰੀ ਬਾਬੂ ਜੀ' ਆਲੋਕ ਨਾਥ ਨੇ ਕਦੇ ਦਿੱਤੇ ਸਨ ਬੋਲਡ ਸੀਨਜ਼, ਜਾਣੋ ਹੋਰ ਵੀ ਦਿਲਚਸਪ ਗੱਲਾਂ

alok nath birthday
10 July, 2018 12:20:21 PM

ਮੁੰਬਈ (ਬਿਊਰੋ)— ਆਲੋਕ ਨਾਥ ਦਾ ਜਨਮ 10 ਜੁਲਾਈ 1956 ਨੂੰ ਬਿਹਾਰ 'ਚ ਹੋਇਆ। ਉਨ੍ਹਾਂ ਨੇ ਆਸਕਰ ਵਿਨਿੰਗ ਫਿਲਮ 'ਗਾਂਧੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 'ਸੰਸਕਾਰੀ ਬਾਬੂ ਜੀ' ਆਲੋਕ ਨਾਥ ਦਾ ਅੱਜ 62ਵਾਂ ਜਨਮਦਿਨ ਹੈ। ਆਲੋਕ ਨਾਥ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗ੍ਰੈਜੂਏਸ਼ਨ ਕੀਤੀ ਹੈ। ਆਲੋਕ ਨਾਥ 500 ਤੋਂ ਵੱਧ ਫਿਲਮਾਂ ਅਤੇ 40-50 ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੇ ਹਨ।

Punjabi Bollywood Tadka

ਉਨ੍ਹਾਂ ਨੇ ਹਿੰਦੀ, ਬੰਗਾਲੀ, ਤਾਮਿਲ ਅਤੇ ਰਾਜਸਥਾਨੀ ਸੀਰੀਅਲਸ 'ਚ ਵੀ ਕੰਮ ਕੀਤਾ ਹੈ। ਆਲੋਕ ਨਾਥ ਨੇ 'ਬੁਨਿਆਦ', 'ਭਾਰਤ ਇਕ ਖੋਜ', 'ਪੀਆ ਕਾ ਘਰ', 'ਬਿਦਾਈ', 'ਵੋ ਰਹਿਨੇ ਵਾਲੀ ਮਹਿਲੋਂ ਕੀ', 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਵਰਗੇ ਸੀਰੀਅਲਜ਼ 'ਚ ਕੰਮ ਕਰਕੇ ਕਾਫੀ ਨਾਂ ਕਮਾਇਆ ਹੈ। ਫਿਲਮਾਂ ਦੀ ਗੱਲ ਕਰੀਏ ਤਾਂ 'ਸਾਰੰਸ਼', 'ਤਿਰੰਗਾ', 'ਮੈਨੇ ਪਿਆਰ ਕੀਆ', 'ਹਮ ਸਾਥ ਸਾਥ ਹੈਂ', 'ਵਿਵਾਹ', 'ਹਮ ਆਪਕੇ ਹੈਂ ਕੌਣ', 'ਹਮ ਦੋਨੋਂ', 'ਜੀਤ', 'ਪਰਦੇਸ', 'ਤਾਲ', 'ਪਿੰਜਰ', 'ਟੈਂਗੋ ਚਾਰਲੀ' ਅਤੇ 'ਕਿੱਲ ਦਿਲ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ।

Punjabi Bollywood Tadka

ਟੀ. ਵੀ. 'ਤੇ ਉਹ ਆਪਣੇ 'ਸੰਸਕਾਰੀ ਬਾਬੂ ਜੀ' ਦੇ ਕਿਰਦਾਰਾਂ ਨਾਲ ਕਾਫੀ ਮਸ਼ਹੂਰ ਹੋਏ ਸਨ। 'ਸੰਸਕਾਰੀ ਬਾਬੂ ਜੀ' 'ਤੇ ਕਈ ਜੋਕਸ ਵੀ ਬਣੇ ਹਨ, ਜਿਸ ਦਾ ਉਨ੍ਹਾਂ ਨੂੰ ਬਿਲਕੁੱਲ ਬੁਰਾ ਨਹੀਂ ਲੱਗਦਾ। ਆਲੋਕ ਨਾਥ ਨੇ 'ਕਾਮਾਗਨੀ' 'ਚ ਲਵ ਮੇਕਿੰਗ ਸੀਨਜ਼ ਵੀ ਦਿੱਤੇ ਹਨ। ਇਸ ਦੇ ਨਾਲ ਹੀ ਫਿਲਮ 'ਬੁਨਿਆਦ' 'ਚ ਉਹ ਫ੍ਰੀਡਮ ਫਾਈਟਰ 'ਮਾਸਟਰ ਹਵੇਲੀਰਾਮ' ਦੇ ਕਿਰਦਾਰ 'ਚ ਨਜ਼ਰ ਆਏ ਸਨ। ਅਲੋਕ ਨਾਥ ਦਾ ਅਫੇਅਰ ਨੀਨਾ ਗੁਪਤਾ ਨਾਲ ਵੀ ਸੀ।

Punjabi Bollywood Tadka

ਨੀਨਾ ਫਿਲਮ 'ਬੁਨਿਆਦ' 'ਚ ਉਨ੍ਹਾਂ ਦੀ ਛੋਟੀ ਨੂੰਹ ਦੇ ਰੋਲ 'ਚ ਦਿਖੀ ਸੀ। ਆਲੋਕ ਨਾਥ ਨੇ ਇਕ ਇੰਟਰਵਿਊ 'ਚ ਕਿਹਾ, ''ਮੈਂ ਜਵਾਨੀ 'ਚ ਬਹੁਤ ਇੰਜੁਆਏ ਕੀਤਾ ਹੈ। ਮੇਰੀਆਂ ਪ੍ਰੇਮਿਕਾਵਾਂ ਬੇਹੱਦ ਕ੍ਰੇਜ਼ੀ ਹੁੰਦੀਆਂ ਸਨ।'' ਜ਼ਿਕਰਯੋਗ ਹੈ ਕਿ ਆਲੋਕ ਨਾਥ ਫਿਲਹਾਲ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਾਲੀਡੇਅ, ਮੂਵੀ ਅਤੇ ਆਪਣੇ ਡ੍ਰਿੰਕਸ ਨੂੰ ਕਾਫੀ ਇੰਜੁਆਏ ਕਰਦੇ ਹਨ। ਸਾਲ 2016 'ਚ ਉਨ੍ਹਾਂ ਦੇ ਬੇਟੇ ਸ਼ਿਵਾਂਗ ਨੂੰ ਨਸ਼ੇ 'ਚ ਗੱਡੀ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।

Punjabi Bollywood Tadka


Tags: Alok NathBirthdayHum Aapke Hain KounMaine Pyar KiyaVivahHum Saath Saath Hain

Edited By

Chanda Verma

Chanda Verma is News Editor at Jagbani.